ਭਾਰਤੀ ਮੂਲ ਦੀ ਬਰਤਾਨਵੀ ਲੇਖਿਕਾ ਨੂੰ ਲੰਡਨ ਯੂਨੀਵਰਸਿਟੀ ਨੇ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਕੀਤਾ
ਲੰਡਨ, 1 ਮਈ ਕੋਲਕਾਤਾ ਵਿੱਚ ਜਨਮੀ ਇਤਿਹਾਸਕਾਰ-ਲੇਖਿਕਾ ਸ਼੍ਰਬਨੀ ਬਾਸੂ ਨੂੰ ਸਾਹਿਤ ਦੇ ਖੇਤਰ ਵਿੱਚ ਯੋਗਦਾਨ ਅਤੇ ਸਾਂਝੇ ਬ੍ਰਿਟਿਸ਼-ਭਾਰਤੀ ਇਤਿਹਾਸ ਦੇ ਅਧਿਐਨ ਲਈ ਲੰਡਨ ਯੂਨੀਵਰਸਿਟੀ ਵੱਲੋਂ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਕੀਤਾ ਗਿਆ ਹੈ। ਸਭ ਤੋਂ ਵੱਧ ਵਿਕਣ ਵਾਲੀਆਂ ਜੀਵਨੀਆਂ ਸਬੰਧੀ ਕਿਤਾਬਾਂ...
Advertisement
ਲੰਡਨ, 1 ਮਈ
ਕੋਲਕਾਤਾ ਵਿੱਚ ਜਨਮੀ ਇਤਿਹਾਸਕਾਰ-ਲੇਖਿਕਾ ਸ਼੍ਰਬਨੀ ਬਾਸੂ ਨੂੰ ਸਾਹਿਤ ਦੇ ਖੇਤਰ ਵਿੱਚ ਯੋਗਦਾਨ ਅਤੇ ਸਾਂਝੇ ਬ੍ਰਿਟਿਸ਼-ਭਾਰਤੀ ਇਤਿਹਾਸ ਦੇ ਅਧਿਐਨ ਲਈ ਲੰਡਨ ਯੂਨੀਵਰਸਿਟੀ ਵੱਲੋਂ ਆਨਰੇਰੀ ਡਾਕਟਰੇਟ ਨਾਲ ਸਨਮਾਨਿਤ ਕੀਤਾ ਗਿਆ ਹੈ। ਸਭ ਤੋਂ ਵੱਧ ਵਿਕਣ ਵਾਲੀਆਂ ਜੀਵਨੀਆਂ ਸਬੰਧੀ ਕਿਤਾਬਾਂ 'ਸਪਾਈ ਪ੍ਰਿੰਸੈਸ: ਦਿ ਲਾਈਫ ਆਫ ਨੂਰ ਇਨਾਇਤ ਖਾਨ' ਅਤੇ 'ਵਿਕਟੋਰੀਆ ਐਂਡ ਅਬਦੁਲ: ਦਿ ਟਰੂ ਸਟੋਰੀ ਆਫ ਦਿ ਕਵੀਨਜ਼ ਕਲੋਜ਼ਸਟ ਕਨਫੀਡੈਂਟ' ਦੀ ਲੇਖਿਕ ਬਾਸੂ ਨੇ ਕਾਨਵੋਕੇਸ਼ਨ ਸਮਾਰੋਹ ਵਿੱਚ 'ਡਾਕਟਰ ਆਫ ਲਿਟਰੇਚਰ' ਦੀ ਆਨਰੇਰੀ ਡਿਗਰੀ ਪ੍ਰਾਪਤ ਕੀਤੀ। ਵਿਕਟੋਰੀਆ ਐਂਡ ਅਬਦੁਲ: ਦਿ ਟਰੂ ਸਟੋਰੀ ਆਫ ਦਿ ਕਵੀਨਜ਼ ਕਲੋਜ਼ਸਟ ਕਨਫੀਡੈਂਟ' ’ਤੇ ਫਿਲਮ ਵੀ ਬਣੀ ਸੀ, ਜੋ ਆਸਕਰ ਲਈ ਨਾਮਜ਼ਦ ਹੋਈ ਸੀ ਅਤੇ ਡੈਮ ਜੂਡੀ ਡੈਂਚ ਨੇ ਅਭਿਨੈ ਕੀਤਾ ਸੀ। ਬਰਤਾਨੀਆ ਦੇ ਰਾਜਾ ਚਾਰਲਸ III ਦੀ ਭੈਣ ਰਾਜਕੁਮਾਰੀ ਐਨੀ ਨੇ ਯੂਨੀਵਰਸਿਟੀ ਦੇ ਚਾਂਸਲਰ ਦੇ ਤੌਰ 'ਤੇ ਬਾਸੂ ਨੂੰ ਇਹ ਡਿਗਰੀ ਪ੍ਰਦਾਨ ਕੀਤੀ।
Advertisement
Advertisement
×