DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Texas' city councils: ਟੈਕਸਾਸ ਨਗਰ ਕੌਂਸਲ ਚੋਣਾਂ ’ਚ ਦੋ ਭਾਰਤੀ ਅਮਰੀਕੀ ਉਮੀਦਵਾਰ ਜੇਤੂ

Indian-American candidates win runoff races in Texas' city councils;  ਸੁੱਖ ਕੌਰ San Antonio City Council ’ਚ ਚੁਣੀ ਗਈ ਪਹਿਲੀ ਸਿੱਖ ਔਰਤ ਬਣੀ
  • fb
  • twitter
  • whatsapp
  • whatsapp
Advertisement
ਹੌਸਟਨ, 8 ਜੂਨ
ਅਮਰੀਕਾ ਵਿੱਚ ਟੈਕਸਾਸ ਵਿੱਚ ਸਿਟੀ ਕੌਂਸਲ ਚੋਣਾਂ ’ਚ ਦੋ ਭਾਰਤੀ-ਅਮਰੀਕੀ ਉਮੀਦਵਾਰਾਂ ਨੇ ਆਪੋ-ਆਪਣੇ ਸ਼ਹਿਰਾਂ ਵਿੱਚ ਜਿੱਤ ਹਾਸਲ ਕੀਤੀ ਹੈ। ਸੰਜੈ ਸਿੰਘਲ ਅਤੇ ਸੁੱਖ ਕੌਰ ਨੇ ਕ੍ਰਮਵਾਰ ਸ਼ੂਗਰ ਲੈਂਡ ਅਤੇ ਸੈਨ ਐਂਟੋਨੀਓ ਵਿੱਚ ਸਿਟੀ ਕੌਂਸਲ ਚੋਣਾਂ ਜਿੱਤੀਆਂ। ਚੋਣਾਂ ਦੇ ਮੁੱਢਲੇ ਪੜਾਅ ਲਈ ਵੋਟਾਂ 3 ਜੂਨ ਨੂੰ ਪਈਆਂ ਸਨ, ਜਿਸ ਮਗਰੋਂ ਆਖਰੀ ਦੋ ਉਮੀਦਵਾਰਾਂ ਵਿਚਕਾਰ ਚੋਣ ਮੁਕਾਬਲੇ ਲਈ ਵੋਟਿੰਗ ਸ਼ਨਿਚਰਵਾਰ ਨੂੰ ਹੋਈ।
ਸਿੰਘਲ (ਆਈਆਈਟੀ ਦਿੱਲੀ ਦੇ ਸਾਬਕਾ ਵਿਦਿਆਰਥੀ) ਨੇ Sugar Land's District 2 ਵਿੱਚ ਆਪਣੇ ਨਜ਼ਦੀਕੀ ਵਿਰੋਧੀ ਭਾਰਤੀ-ਅਮਰੀਕੀ ਨਾਸਿਰ ਹੁਸੈਨ ਨੂੰ ਹਰਾ ਕੇ ਚੋਣ ਜਿੱਤੀ।  Fort Bend County ਦੇ ਅਣਅਧਿਕਾਰਤ ਨਤੀਜਿਆਂ ਅਨੁਸਾਰ ਸਿੰਘਲ ਨੂੰ 2,346 ਵੋਟਾਂ ਮਿਲੀਆਂ ਜਦੋਂ ਕਿ ਹੁਸੈਨ ਨੂੰ 777 ਵੋਟਾਂ ਮਿਲੀਆਂ।
ਸਿੱਖ-ਅਮਰੀਕੀ ਅਤੇ ਸਿੱਖਿਆ ਸੁਧਾਰਕ ਸੁੱਖ ਕੌਰ ਨੇ San Antonio City Council ਵਿੱਚ ਭਾਰੀ ਜਿੱਤ ਪ੍ਰਾਪਤ ਕਰਕੇ District -1’ ਦੀ ਆਪਣੀ ਕੌਂਸਲ ਸੀਟ ਬਰਕਰਾਰ ਰੱਖੀ। ਕੌਰ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ San Antonio ਵਿੱਚ ਰਹਿੰਦੀ ਹੈ। ਸੁੱਖ ਕੌਰ ਨੇ ਆਪਣੇ ਵਿਰੋਧੀ ਪੈਟੀ ਗਿਬਨਸ ਨੂੰ 65 ਪ੍ਰਤੀਸ਼ਤ ਵੋਟਾਂ ਨਾਲ ਹਰਾਇਆ। ਸੁੱਖ ਕੌਰ ਸੈਨ ਐਂਟੋਨੀਓ ਸਿਟੀ ਕੌਂਸਲ ਲਈ ਚੁਣੀ ਗਈ ਪਹਿਲੀ ਸਿੱਖ ਔਰਤ ਹੈ।  ਦੋਵੇਂ ਉਮੀਦਵਾਰਾਂ ਤੋਂ Texas's civic leadership ਵਿੱਚ ਭਾਰਤੀ-ਅਮਰੀਕੀ ਪ੍ਰਤੀਨਿਧਤਾ ਨੂੰ ਮਜ਼ਬੂਤ ​​ਕਰਨ ਦੀ ਉਮੀਦ ਹੈ। -ਪੀਟੀਆਈ
Advertisement
×