ਤਿਲੰਗਾਨਾ ਫਾਰਮਾ ਪਲਾਂਟ ਧਮਾਕਾ: ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 34 ਹੋਈ
Telangana pharma plant explosion: Toll rises to 34, says official
Advertisement
ਮਲਬੇ ਹੇਠੋਂ 31 ਹੋਰ ਲਾਸ਼ਾਂ ਮਿਲਣ ਦਾ ਦਾਅਵਾ; ਤਿੰਨ ਵਿਅਕਤੀਆਂ ਨੇ ਹਸਪਤਾਲ ’ਚ ਦਮ ਤੋੜਿਆ; ਮੁੱਖ ਮੰਤਰੀ ਰੇਵੰਤ ਰੈੱਡੀ ਹਾਦਸੇ ਵਾਲੀ ਥਾਂ ਦਾ ਦੌਰਾ ਕਰਨਗੇ
ਸੰਗਾਰੈੱਡੀ(ਤਿਲੰਗਾਨਾ), 1 ਜੁਲਾਈ
Telangana pharma plant explosion ਇਥੇ ਪਸ਼ਾਮੀਲਾਰਮ ਸਥਿਤ ਸਿਗਾਚੀ ਇੰਡਸਟਰੀਜ਼ ਦੇ ਫਾਰਮਾ ਪਲਾਂਟ ਵਿਚ ਲੰਘੇ ਦਿਨ ਹੋਏ ਧਮਾਕੇ ਵਿਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 34 ਹੋ ਗਈ ਹੈ।
Advertisement
ਸੀਨੀਅਰ ਪੁਲੀਸ ਅਧਿਕਾਰੀ ਤੇ ਜ਼ਿਲ੍ਹੇ ਦੇ ਐੱਸਪੀ ਪਾਰੀਤੋਸ਼ ਪੰਕਜ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਮਲਬੇ ਹਟਾਉਣ ਮੌਕੇ ਇਸ ਦੇ ਹੇਠਾਂ ਕਈ ਲਾਸ਼ਾਂ ਨਿਕਲੀਆਂ ਹਨ। ਮਲਬੇ ਵਿਚੋਂ 31 ਦੇ ਕਰੀਬ ਲਾਸ਼ਾਂ ਕੱਢੀਆਂ ਗਈਆਂ ਜਦੋਂਕਿ ਤਿੰਨ ਜਣਿਆਂ ਨੇ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋੜ ਦਿੱਤਾ। ਰਾਹਤ ਤੇ ਬਚਾਅ ਕਾਰਜ ਆਪਣੇ ਆਖਰੀ ਪੜਾਅ ’ਤੇ ਹਨ।
ਸੂਬੇ ਦੇ ਸਿਹਤ ਮੰਤਰੀ ਸੀ.ਦਾਮੋਦਰ ਰਾਜਾ ਨਰਸਿਮ੍ਹਾ ਨੇ ਕਿਹਾ ਕਿ ਮੁੱਖ ਮੰਤਰੀ ਏੇ.ਰੇਵੰਤ ਰੈੱਡੀ ਮੰਗਲਵਾਰ ਸਵੇਰੇ ਹਾਦਸੇ ਵਾਲੀ ਥਾਂ ਜਾਣਗੇ। ਸੋਮਵਾਰ ਨੂੰ ਹੋਇਆ ਇਹ ਘਾਤਕ ਹਾਦਸਾ ਕਿਸੇ ਰਸਾਇਣਕ ਰਿਐਕਸ਼ਨ ਕਾਰਨ ਹੋਣ ਦਾ ਸ਼ੱਕ ਹੈ। -ਪੀਟੀਆਈ
Advertisement
×