ਤਿਲੰਗਾਨਾ: ਚੋਣ ਅਧਿਕਾਰੀਆਂ ਵੱਲੋਂ 2,898 ਨਾਮਜ਼ਦਗੀਆਂ ਦਰੁਸਤ ਕਰਾਰ
ਹੈਦਰਾਬਾਦ: ਤਿਲੰਗਾਨਾ ਵਿਚ 30 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਰੀਆਂ ਗਈਆਂ ਨਾਮਜ਼ਦਗੀਆਂ ਵਿਚੋਂ 2,898 ਨੂੰ ਸਹੀ ਕਰਾਰ ਦਿੱਤਾ ਗਿਆ ਹੈ। ਜਦਕਿ 606 ਉਮੀਦਵਾਰਾਂ ਦੀ ਨਾਮਜ਼ਦਗੀ ਜਾਂਚ ਤੋਂ ਬਾਅਦ ਖਾਰਜ ਕਰ ਦਿੱਤੀ ਗਈ ਹੈ। 119 ਹਲਕਿਆਂ ਦੇ ਰਿਟਰਨਿੰਗ...
Advertisement
ਹੈਦਰਾਬਾਦ: ਤਿਲੰਗਾਨਾ ਵਿਚ 30 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਰੀਆਂ ਗਈਆਂ ਨਾਮਜ਼ਦਗੀਆਂ ਵਿਚੋਂ 2,898 ਨੂੰ ਸਹੀ ਕਰਾਰ ਦਿੱਤਾ ਗਿਆ ਹੈ। ਜਦਕਿ 606 ਉਮੀਦਵਾਰਾਂ ਦੀ ਨਾਮਜ਼ਦਗੀ ਜਾਂਚ ਤੋਂ ਬਾਅਦ ਖਾਰਜ ਕਰ ਦਿੱਤੀ ਗਈ ਹੈ। 119 ਹਲਕਿਆਂ ਦੇ ਰਿਟਰਨਿੰਗ ਅਧਿਕਾਰੀਆਂ ਨੇ ਆਪਣੀਆਂ ਰਿਪੋਰਟਾਂ ਜਾਰੀ ਕਰ ਦਿੱਤੀਆਂ ਹਨ।
ਨਾਮਜ਼ਦਗੀਆਂ ਦਾਖਲ ਕਰਨ ਦੀ ਪ੍ਰਕਿਰਿਆ 3 ਨਵੰਬਰ ਨੂੰ ਸ਼ੁਰੂ ਹੋਈ ਸੀ ਤੇ 10 ਨਵੰਬਰ ਤੱਕ ਜਾਰੀ ਰਹੀ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 15 ਨਵੰਬਰ ਹੈ। ਤਿਲੰਗਾਨਾ ਚੋਣਾਂ ਦੇ ਨਤੀਜੇ 3 ਦਸੰਬਰ ਨੂੰ ਆਉਣਗੇ। -ਪੀਟੀਆਈ
Advertisement
Advertisement
×