ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਤੇਜਸਵੀ ਯਾਦਵ ਦੇ ਘਰ ਪੁੱਤਰ ਨੇ ਜਨਮ ਲਿਆ

ਲਾਲੂ ਪ੍ਰਸਾਦ ਅਤੇ ਰਾਬੜੀ ਦੇਵੀ ਆਪਣੇ ਪੋਤੇ ਨੂੰ ਮਿਲਣ ਕੋਲਕਾਤਾ ਪੁੱਜੇ; ਤੇਜ ਪ੍ਰਤਾਪ ਨੇ ਵੀ ਤਾਇਆ ਬਣਨ ’ਤੇ ਖੁਸ਼ੀ ਜ਼ਾਹਰ ਕੀਤੀ
ਕੋਲਕਾਤਾ ਹਸਪਤਾਲ ਵਿੱਚ ਆਪਣੇ ਪੋਤੇ ਨੂੰ ਲਾਡ ਲਡਾਉਂਦੇ ਹੋਏ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਤੇ ਰਾਬੜੀ ਦੇਵੀ। -ਫੋਟੋ: ਪੀਟੀਆਈ
Advertisement

ਪਟਨਾ, 27 ਮਈ

ਰਾਸ਼ਟਰੀ ਜਨਤਾ ਦਲ (ਆਰਜੇਡੀ) ਆਗੂ ਤੇਜਸਵੀ ਯਾਦਵ ਅਤੇ ਉਨ੍ਹਾਂ ਦੀ ਪਤਨੀ ਰਾਜਸ੍ਰੀ ਦੇ ਘਰ ਅੱਜ ਦੂਜੇ ਬੱਚੇ ਨੇ ਜਨਮ ਲਿਆ ਹੈ। ਰਾਜਸ੍ਰੀ ਨੇ ਅੱਜ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਪੁੱਤਰ ਨੂੰ ਜਨਮ ਦਿੱਤਾ। ਬਿਹਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਇਹ ਖ਼ਬਰ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ। ਯਾਦਵ ਨੇ ਐੱਕਸ ’ਤੇ ਲਿਖਿਆ, ‘ਸ਼ੁਭ ਸਵੇਰ! ਇੰਤਜ਼ਾਰ ਆਖਰਕਾਰ ਖਤਮ ਹੋ ਗਿਆ ਹੈ। ਆਪਣੇ ਛੋਟੇ ਪੁੱਤਰ ਦੇ ਜਨਮ ਦੀ ਖ਼ੁਸ਼ੀ ਸਾਂਝੀ ਕਰਦਿਆਂ ਬਹੁਤ ਚੰਗਾ ਲੱਗ ਰਿਹਾ ਹੈ। ਜੈ ਹਨੂੰਮਾਨ।’ ਉਨ੍ਹਾਂ ਬੱਚੇ ਦੀ ਤਸਵੀਰ ਵੀ ਸਾਂਝੀ ਕੀਤੀ।

Advertisement

ਪਰਿਵਾਰਕ ਮੈਂਬਰ ਨੇ ਕਿਹਾ ਕਿ ਬੱਚੇ ਦਾ ਜਨਮ ਕੋਲਕਾਤਾ ਦੇ ਨਿੱਜੀ ਹਸਪਤਾਲ ਵਿੱਚ ਹੋਇਆ ਹੈ, ਜਿੱਥੇ ਰਾਜਸ੍ਰੀ ਪਿਛਲੇ ਕੁਝ ਦਿਨਾਂ ਤੋਂ ਦਾਖਲ ਸੀ। ਪਹਿਲਾਂ ਉਨ੍ਹਾਂ ਦੇ ਇੱਕ ਧੀ ਹੈ। ਬੱਚੇ ਦੇ ਜਨਮ ਤੋਂ ਬਾਅਦ ਆਰਜੇਡੀ ਮੁਖੀ ਲਾਲੂ ਪ੍ਰਸਾਦ ਅਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਵੀ ਕੋਲਕਾਤਾ ਪਹੁੰਚੇ ਅਤੇ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਸਿੱਧੇ ਹਸਪਤਾਲ ਗਏ। ਤੇਜਸਵੀ ਦੇ ਵੱਡੇ ਭਰਾ ਤੇਜ ਪ੍ਰਤਾਪ ਯਾਦਵ ਨੇ ਵੀ ‘ਤਾਇਆ’ ਬਣਨ ’ਤੇ ਖੁਸ਼ੀ ਜ਼ਾਹਰ ਕੀਤੀ। ਤੇਜ ਪ੍ਰਤਾਪ ਨੂੰ ਹਾਲ ਹੀ ਵਿੱਚ ਉਸ ਦੇ ਪਿਤਾ ਲਾਲੂ ਪ੍ਰਸਾਦ ਨੇ ਪਾਰਟੀ ’ਚੋਂ ਕੱਢ ਦਿੱਤਾ ਸੀ। ਤੇਜਸਵੀ ਦੀ ਭੈਣ ਰੋਹਿਨੀ ਆਚਾਰੀਆ ਨੇ ਵੀ ਸੋਸ਼ਲ ਮੀਡੀਆ ’ਤੇ ਆਪਣੇ ਭਰਾ ਨੂੰ ਵਧਾਈ ਦਿੱਤੀ। ਉਨ੍ਹਾਂ ਐਕਸ ’ਤੇ ਕਿਹਾ, ‘ਅੱਜ, ਸਾਡੇ ਪਰਿਵਾਰ ਵਿੱਚ ਇੱਕ ਨਵਾਂ ਮੈਂਬਰ ਬਾਲ ਗੋਪਾਲ ਜੂਨੀਅਰ ਤੇਜਸਵੀ ਪਧਾਰੇ ਹਨ। ਪਿਆਰੀ ਭਾਬੀ ਰਾਜਸ੍ਰੀ, ਭਰਾ ਤੇਜਸਵੀ ਦੇ ਨਾਲ-ਨਾਲ ਸਾਡੇ ਪੂਰੇ ਪਰਿਵਾਰ ਅਤੇ ਪੂਰੇ ਰਾਸ਼ਟਰੀ ਜਨਤਾ ਦਲ ਪਰਿਵਾਰ ਨੂੰ ਵਧਾਈਆਂ। ਸਾਡਾ ਵਿਹੜਾ ਹਮੇਸ਼ਾ ਇਸੇ ਤਰ੍ਹਾਂ ਖ਼ੁਸ਼ੀਆਂ ਨਾਲ ਭਰਿਆ ਰਹੇ। ਪਾਪਾ ਅਤੇ ਮਾਂ ਨੂੰ ਵਿਸ਼ੇਸ਼ ਵਧਾਈਆਂ।’ -ਪੀਟੀਆਈ

ਮਮਤਾ ਬੈਨਰਜੀ ਵੀ ਹਸਪਤਾਲ ਪੁੱਜੀ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੀ ਕੋਲਕਾਤਾ ਦੇ ਹਸਪਤਾਲ ਪਹੁੰਚੀ ਅਤੇ ਬੱਚੇ ਤੇ ਤੇਜਸਵੀ ਯਾਦਵ ਨੂੰ ਮਿਲੀ। ਤੇਜਸਵੀ ਨੂੰ ਮਿਲਣ ਮਗਰੋਂ ਹਸਪਤਾਲ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਮਤਾ ਨੇ ਕਿਹਾ, ‘ਇਹ ਬਹੁਤ ਚੰਗੀ ਖ਼ਬਰ ਹੈ। ਲਾਲੂ ਜੀ ਅਤੇ ਰਾਬੜੀ ਜੀ ਵੀ ਇੱਥੇ ਹਨ ਅਤੇ ਉਹ ਵੀ ਬਹੁਤ ਖੁਸ਼ ਹਨ। ਬਿਹਾਰ ਵਿੱਚ ਚੋਣਾਂ ਨੇੜੇ ਹਨ, ਮੈਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੀ ਹਾਂ। ਮੇਰੀਆਂ ਸ਼ੁਭਕਾਮਨਾਵਾਂ ਤੇਜਸਵੀ ਦੇ ਨਾਲ ਹਨ।’

Advertisement