ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਤੇਜਸਵੀ ਨੇ ਵਿਸ਼ੇਸ਼ ਮੁੜ ਸੁਧਾਈ ਬਾਰੇ ਚੋਣ ਕਮਿਸ਼ਨ ਦੇ ਦਾਅਵੇ ’ਤੇ ਚੁੱਕੇ ਸਵਾਲ

ਸੁਪਰੀਮ ਕੋਰਟ ਦੇ ਸੁਝਾਅ ’ਤੇ ਕਮਿਸ਼ਨ ਦੀ ਚੁੱਪ ’ਤੇ ਇਤਰਾਜ਼ ਜਤਾਇਆ
Advertisement

ਪਟਨਾ, 13 ਜੁਲਾਈ

ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਆਗੂ ਤੇਜਸਵੀ ਯਾਦਵ ਨੇ ਅੱਜ ਚੋਣ ਕਮਿਸ਼ਨ ਦੇ ਇਸ ਦਾਅਵੇ ’ਤੇ ਸਵਾਲ ਚੁੱਕੇ ਕਿ ਬਿਹਾਰ ’ਚ ਵੋਟਰ ਸੂਚੀ ਦੀ ਵਿਸ਼ੇਸ਼ ਮੁੜ ਸੁਧਾਈ (ਐੱਸਆਈਆਰ) ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ 25 ਜੁਲਾਈ ਦੀ ਸਮਾਂ-ਸੀਮਾ ਤੋਂ ਪਹਿਲਾਂ ਇਹ ਪ੍ਰਕਿਰਿਆ ਮੁਕੰਮਲ ਕਰ ਲਈ ਜਾਵੇਗੀ।

Advertisement

ਬਿਹਾਰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਨੇ ਇੱਥੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸੁਪਰੀਮ ਕੋਰਟ ਦੇ ਇਸ ਸੁਝਾਅ ’ਤੇ ਚੋਣ ਕਮਿਸ਼ਨ ਦੀ ‘ਚੁੱਪ’ ’ਤੇ ਵੀ ਸਖ਼ਤ ਇਤਰਾਜ਼ ਜਤਾਇਆ ਕਿ ਆਧਾਰ ਕਾਰਡ ਤੇ ਰਾਸ਼ਨ ਕਾਰਡ ਨੂੰ ਪ੍ਰਵਾਨਿਤ ਦਸਤਾਵੇਜ਼ਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ ਦਸਤਾਵੇਜ਼ਾਂ ਨੂੰ ਉਨ੍ਹਾਂ ਵੋਟਰਾਂ ਵੱਲੋਂ ਪੇਸ਼ ਕੀਤਾ ਜਾਣਾ ਹੈ ਜਿਨ੍ਹਾਂ ਦੇ ਨਾਂ 2003 ਦੀ ਵੋਟਰ ਸੂਚੀ ਵਿੱਚ ਨਹੀਂ ਸਨ ਜਦੋਂ ਆਖਰੀ ਵਾਰ ਐੱਸਆਈਆਰ ਕਰਵਾਈ ਗਈ ਸੀ। ਤੇਜਵਸੀ ਨੇ ਕਿਹਾ, ‘ਚੋਣ ਕਮਿਸ਼ਨ ਨੇ ਬੀਤੇ ਦਿਨ ਜਾਰੀ ਆਪਣੇ ਪ੍ਰੈੱਸ ਨੋਟ ’ਚ ਦਾਅਵਾ ਕੀਤਾ ਹੈ ਕਿ ਸੂਬੇ 7.90 ਕਰੋੜ ਵੋਟਰਾਂ ’ਚੋਂ 80 ਫੀਸਦ ਤੋਂ ਵੱਧ ਵੋਟਰ ਪਹਿਲਾਂ ਹੀ ਐੱਸਆਈਆਰ ਤਹਿਤ ਗਣਨਾ ਫਾਰਮ ਜਮ੍ਹਾਂ ਕਰਵਾ ਚੁੱਕੇ ਹਨ। ਇਹ ਇੱਕ ਹੈਰਾਨ ਕਰਨ ਵਾਲਾ ਦਾਅਵਾ ਹੈ ਕਿਉਂਕਿ ਅਨੁਮਾਨ ਮੁਤਾਬਕ ਬਿਹਾਰ ਦੇ ਚਾਰ ਕਰੋੜ ਲੋਕ ਹੋਰ ਰਾਜਾਂ ’ਚ ਰਹਿੰਦੇ ਹਨ।’ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ, ‘ਅਸੀਂ ਚੋਣ ਕਮਿਸ਼ਨ ਤੋਂ ਜਾਣਨਾ ਚਾਹਾਂਗੇ ਕਿ ਇਸ ਪ੍ਰਕਿਰਿਆ ’ਚ ਕਿੰਨੇ ਪਰਵਾਸੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਕੋਵਿਡ-19 ਮਹਾਮਾਰੀ ਦੌਰਾਨ ਅਨੁਮਾਨਿਤ 40 ਲੱਖ ਪਰਵਾਸੀਆਂ ਲਈ ਕਈ ਵਿਸ਼ੇਸ਼ ਗੱਡੀਆਂ ਚਲਾਉਣੀਆਂ ਪਈਆਂ ਸਨ। ਚੋਣ ਕਮਿਸ਼ਨ ਨੂੰ ਦੱਸਣਾ ਚਾਹੀਦਾ ਹੈ ਕਿ ਇਸ ਵਾਰ ਕੀ ਪ੍ਰਬੰਧ ਕੀਤੇ ਗਏ ਸਨ।’ -ਪੀਟੀਆਈ

Advertisement