Techie Atul Subhash Suicide: ਬੰਗਲੁਰੂ ਪੁਲੀਸ ਵੱਲੋਂ ਮ੍ਰਿਤਕ ਦੀ ਪਤਨੀ ਵੀ ਹਰਿਆਣਾ ਦੇ ਗੁਰੂਗ੍ਰਾਮ ’ਚੋਂ ਗ੍ਰਿਫ਼ਤਾਰ
ਬੰਗਲੁਰੂ ਦੀ ਅਦਾਲਤ ਨੇ ਨਿਕਿਤਾ ਸਿੰਘਾਨੀਆ ਅਤੇ ਉਸ ਦੀ ਮਾਂ ਤੇ ਭਰਾ ਨੂੰ 14 ਦਿਨਾਂ ਦੀ ਅਦਾਲਤੀ ਹਿਰਾਸਤ ਵਿਚ ਭੇਜਿਆ
ਬੰਗਲੁਰੂ ਪੁਲੀਸ ਦੇ ਅਧਿਕਾਰੀ ਨੇ ਕਿਹਾ ਕਿ ਸੁਭਾਸ਼ ਦੀ ਪਤਨੀ ਨਿਕਿਤਾ ਸਿੰਘਾਨੀਆ ਨੂੰ ਗੁਰੂਗ੍ਰਾਮ (ਹਰਿਆਣਾ) ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂਕਿ ਉਸਦੀ ਮਾਂ ਨਿਸ਼ਾ ਸਿੰਘਾਨੀਆ ਅਤੇ ਭਰਾ ਅਨੁਰਾਗ ਸਿੰਘਾਨੀਆ ਨੂੰ ਸੁਭਾਸ਼ ਦੀ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਵਿੱਚ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਐਤਵਾਰ ਸਵੇਰੇ ਗ੍ਰਿਫ਼ਤਾਰ ਕਰ ਕੇ ਬੰਗਲੁਰੂ ਲਿਆਂਦਾ ਗਿਆ। ਇਸ ਪਿਛੋਂ ਪੁਲੀਸ ਨੇ ਉਨ੍ਹਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਤੇ ਅਦਾਲਤ ਨੇ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪ੍ਰਯਾਗਰਾਜ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਬੰਗਲੁਰੂ ਪੁਲੀਸ ਨੇ ਉਨ੍ਹਾਂ ਨੂੰ ਨਿਸ਼ਾ ਸਿੰਘਾਨੀਆ ਅਤੇ ਅਨੁਰਾਗ ਸਿੰਘਾਨੀਆ ਦੀ ਗ੍ਰਿਫ਼ਤਾਰੀ ਬਾਰੇ ਸੂਚਿਤ ਨਹੀਂ ਕੀਤਾ।
ਇਹ ਪੀ ਪੜ੍ਹੋ:
Atul Subhash Suicide: ‘ਜਦੋਂ ਪਤਨੀ ਨੇ ਅਤੁਲ ਨੂੰ ਆਪਣੀ ਜਾਨ ਲੈਣ ਲਈ ਕਿਹਾ, ਜੱਜ ਹੱਸ ਪਈ’: ਭਰਾ ਵਿਕਾਸ
Atul Subhash Suicide: ਵਿਆਹ ਸਬੰਧਤ ਮਾਮਲਿਆਂ ਵਿਚ 99 ਫ਼ੀਸਦ ਮਰਦਾਂ ਦੀ ਗਲਤੀ :ਕੰਗਨਾ ਰਣੌਤ
ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਜੌਨਪੁਰ ਵਿੱਚ ਨਿਕਿਤਾ ਸਿੰਘਾਨੀਆ ਅਤੇ ਸੁਸ਼ੀਲ ਸਿੰਘਾਨੀਆ ਦੇ ਘਰ ਸੁੰਨਸਾਨ ਨਜ਼ਰ ਆਏ। ਘਰਾਂ ਦੇ ਮੁੱਖ ਗੇਟ ਬੰਦ, ਬਾਲਕੋਨੀ ਦੇ ਦਰਵਾਜ਼ੇ ਅਤੇ ਸਾਰੀਆਂ ਖਿੜਕੀਆਂ ਆਦਿ ਬੰਦ ਸਨ ਤੇ ਪਰਦੇ ਲੱਗੇ ਹੋਏ ਸਨ। ਕੁਝ ਸਥਾਨਕ ਨਿਵਾਸੀਆਂ ਦੇ ਅਨੁਸਾਰ ਤਿੰਨਾਂ ਦੇ ਫਰਾਰ ਹੋਣ ਤੋਂ ਬਾਅਦ ਘਰ ਖਾਲੀ ਹੈ। ਇਸ ਦੌਰਾਨ ਮੀਡੀਆ ਕਰਮੀ ਸੁਸ਼ੀਲ ਸਿੰਘਾਨੀਆ ਦੇ ਘਰ 'ਗੀਤਾ ਭਵਨ' ਦੀਆਂ ਵੀਡੀਓਜ਼ ਬਣਾਉਂਦੇ ਅਤੇ ਫੋਟੋਆਂ ਖਿੱਚਦੇ ਹੋਏ ਦੇਖੇ ਜਾ ਸਕਦੇ ਸਨ ਜੋ ਇੱਕ ਤੰਗ ਗਲੀ ਵਿਚ ਹੈ। -ਪੀਟੀਆਈ