tariff tensions: ਭਾਰਤੀ ਰਾਜਦੂਤ ਵੱਲੋਂ ਅਮਰੀਕੀ ਕਾਨੂੰਨਸਾਜ਼ਾਂ ਨਾਲ ਨਿਰਪੱਖ ਵਪਾਰ ’ਤੇ ਚਰਚਾ
ਭਾਰਤ ਅਤੇ ਅਮਰੀਕਾ ਵਿਚਕਾਰ ਚੱਲ ਰਹੇ ਟੈਰਿਫ ਤਣਾਅ ਦਰਮਿਆਨ ਭਾਰਤੀ ਰਾਜਦੂਤ ਵਿਨੈ ਮੋਹਨ ਕਵਾਤਰਾ ndian envoy Vinay Mohan Kwatra ਨੇ ਅਮਰੀਕੀ ਕਾਨੂੰਨਸਾਜ਼ਾਂ ਨਾਲ ਨਿਰਪੱਖ, ਤਵਾਜ਼ਨਦਾਰ ਅਤੇ ਬਰਾਬਰ ਲਾਭਕਾਰੀ ਵਪਾਰਕ ਸਬੰਧਾਂ ’ਤੇ ਚਰਚਾ ਕੀਤੀ। ਭਾਰਤੀ ਰਾਜਦੂਤ ਨੇ ਪਿਛਲੇ 24 ਘੰਟਿਆਂ ਵਿੱਚ ਚਾਰ ਅਮਰੀਕੀ ਕਾਨੂੰਨਸਾਜ਼ਾਂ ਨਾਲ ਮੁਲਾਕਾਤ ਕੀਤੀ। ਉਹ 9 ਅਗਸਤ ਤੋਂ ਹੁਣ ਤੱਕ 23 ਕਾਨੂੰਨਸਾਜ਼ਾਂ ਨਾਲ ਮੁਲਾਕਾਤ ਕਰ ਚੁੱਕੇ ਹਨ। ਇਹ ਜਾਣਕਾਰੀ ਉਨ੍ਹਾਂ ਦੇ ਸੋਸ਼ਲ ਮੀਡੀਆ ਪੋਸਟ ਤੋਂ ਮਿਲੀ।
ਕਵਾਤਰਾ ਨੇ ਲੰਘੇ ਦਿਨ ਸੰਸਦ ਮੈਂਬਰ Joe Courtney ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਦੁਵੱਲੀ ਭਾਈਵਾਲੀ ਦਾ ਸਮਰਥਨ ਕਰਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਕਵਾਤਰਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ, ‘‘ਵਪਾਰ ਅਤੇ ਆਰਥਿਕ ਸਹਿਯੋਗ ’ਤੇ ਸਾਡੇ ਵਿਚਾਰਾਂ ’ਤੇ ਚਾਣਨਾ ਪਾਇਆ ਗਿਆ ਹੈ, ਜਿਸ ਵਿੱਚ ਨਿਰਪੱਖ, ਸੰਤੁਲਿਤ ਅਤੇ ਦੋਵਾਂ ਧਿਰਾਂ ਲਈ ਬਰਾਬਰ ਲਾਭਦਾਇਕ ਵਪਾਰਕ ਸਬੰਧਾਂ ਦੀ ਲੋੜ ਸ਼ਾਮਲ ਹੈ।" ਉਨ੍ਹਾਂ ਨੇ House Foreign Affairs Committee Democrats. ਗੇੈਬੇ ਅਮੋ Gabe Amo ਨਾਲ ਵੀ "ਉਸਾਰੂ ਚਰਚਾ’’ ਕੀਤੀ।
ਕਵਾਤਰਾ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਨ੍ਹਾਂ ਨੇ ਦੁਵੱਲੇ ਸਬੰਧਾਂ ਲਈ ਅਮੋ ਦੇ ਸਮਰਥਨ ਦੀ ਸ਼ਲਾਘਾ ਕੀਤੀ ਅਤੇ ਨਿਰਪੱਖ, ਸੰਤੁਲਿਤ ਅਤੇ ਲਾਭਦਾਇਕ ਵਪਾਰਕ ਸਬੰਧਾਂ ਦੀ ਮਹੱਤਤਾ ’ਤੇ ਸਾਂਝੇ ਵਿਚਾਰ ਕੀਤੇ ਅਤੇ ਚਰਚਾ ਕੀਤੀ। ਉਨ੍ਹਾਂ ਨੇ ਸੰਸਦ ਮੈਂਬਰ ਜੈਰੇਡ ਮੋਸਕੋਵਿਟਜ਼, ਬੇਨ ਕਲਾਈਨ ਨਾਲ ਵੀ ਸਾਰਥਕ ਚਰਚਾ ਕੀਤੀ। -ਪੀਟੀਆਈ