tariff issue: ਟੈਰਿਫ ਮੁੱਦੇ ਦੇ ਹੱਲ ਲਈ ਭਾਰਤ-ਅਮਰੀਕਾ ਵਿਚਾਲੇ ਗੱਲਬਾਤ ਦੇ ਰਾਹ ਖੁੱਲ੍ਹੇ
Communication channels open to resolve India-US tariff issue: Govt sources; ਸਰਕਾਰੀ ਸੁੂਤਰਾਂ ਨੇ ਕੀਤਾ ਦਾਅਵਾ; ਟੈਰਿਫ ਦਾ ਪ੍ਰਭਾਵ ਬਹੁਤਾ ਗੰਭੀਰ ਨਾ ਹੋਣ ਦੀ ਗੱਲ ਆਖੀ
Advertisement
ਭਾਰਤ ਅਤੇ ਅਮਰੀਕਾ ਵਿਚਕਾਰ ਗੱਲਬਾਤ ਲਈ ਰਾਹ Communication channels ਖੁੱਲ੍ਹੇ ਹਨ ਅਤੇ ਚੱਲ ਰਹੇ ਟੈਰਿਫ ਮੁੱਦੇ ਨੂੰ ਹੱਲ ਕਰਨ ਲਈ ਯਤਨ ਜਾਰੀ ਰਹਿਣਗੇ। ਸਰਕਾਰੀ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ।
ਅਮਰੀਕੀ ਸਰਕਾਰ ਨੇ ਕੁਝ ਖੇਤਰਾਂ ਨੂੰ ਛੱਡ ਕੇ ਅਮਰੀਕਾ ਨੂੰ Indian exports ’ਤੇ ਕੁੱਲ 50 ਫ਼ੀਸਦ ਟੈਰਿਫ ਲਾਇਆ ਹੈ ਜੋ ਅੱਜ ਬੁੱਧਵਾਰ ਤੋਂ ਲਾਗੂ ਹੋ ਗਿਆ ਹੈ।
Advertisement
ਸੂਤਰਾਂ ਨੇ ਕਿਹਾ, ‘‘ਭਾਰਤੀ exports ਦੀ ਵਿਭਿੰਨ ਪ੍ਰਕਿਰਤੀ ਦੇ ਮੱਦੇਨਜ਼ਰ ਟੈਰਿਫ ਦਾ ਪ੍ਰਭਾਵ ਓਨਾ ਗੰਭੀਰ ਹੋਣ ਦੀ ਸੰਭਾਵਨਾ ਨਹੀਂ ਹੈ ਜਿੰਨਾ ਕਿ ਖ਼ਦਸ਼ਾ ਜਤਾਇਆ ਜਾ ਰਿਹਾ ਹੈ।’’ ੳਨ੍ਹਾਂ ਆਖਿਆ ਕਿ ਇਸ ਮੁੱਦੇ ਦੇ ਹੱਲ ਲਈ ਭਾਰਤ ਅਤੇ ਅਮਰੀਕਾ ਵਿਚਕਾਰ ਗੱਲਬਾਤ ਦੇ ਰਾਹ ਖੁੱਲ੍ਹੇ ਹਨ।
ਸੂਤਰਾਂ ਨੇ ਅੱਗੇ ਕਿਹਾ ਕਿ ਜਿੱਥੋਂ ਤੱਕ exporters ਬਰਾਮਦਕਾਰਾਂ ਦਾ ਸਬੰਧ ਹੈ, ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਆਖਿਆ, ‘‘ਇਹ ਭਾਰਤ ਅਤੇ ਅਮਰੀਕਾ ਵਿਚਕਾਰ ਲੰਬੇ ਸਮੇਂ ਦੇ ਸਬੰਧਾਂ ਦੌਰਾਨ ਇੱਕ ਅਸਥਾਈ temporary ਪੜਾਅ ਹੈ।’’ PTI
Advertisement
×