ਤਾਮਿਲਨਾਡੂ ਭਗਦੜ: ਵਿਜੈ ਦੇ ਚੋਣ ਪ੍ਰਚਾਰ ਦੌਰਾਨ ਵਾਹਨ ਵਿੱਚ ਰਹਿਣ ਕਾਰਨ ਭੀੜ ਵਧੀ: ਪੁਲੀਸ
ਤਾਮਿਲਗਾ ਵੇਤਰੀ ਕਜ਼ਾਗਮ ਦੇ ਤਿੰਨ ਮੁੱਖ ਅਧਿਕਾਰੀਆਂ ਵਿਰੁੱਧ ਐਫਆਈਆਰ ਦਰਜ; ਪੁਲੀਸ ਨੇ ਅਦਾਕਾਰ ਖ਼ਿਲਾਫ਼ ਦਰਜ ਨਾ ਕੀਤਾ ਕੇਸ
Tamil Nadu stampede: FIR says Vijay stayed in campaign vehicle, causing overcrowdingਤਾਮਿਲਨਾਡੂ ਵਿਚ ਭਗਦੜ ਮਚਣ ਕਾਰਨ 41 ਲੋਕਾਂ ਦੀ ਮੌਤ ਹੋ ਗਈ ਸੀ ਤੇ ਪੰਜ ਦਰਜਨ ਤੋਂ ਵੱਧ ਜ਼ਖ਼ਮੀ ਹੋ ਗਏ ਸਨ। ਪੁਲੀਸ ਵਲੋਂ ਦਰਜ ਕੀਤੀ ਗਈ ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਅਦਾਕਾਰ ਤੇ ਰਾਜਸੀ ਆਗੂ ਵਿਜੈ ਚੋਣ ਪ੍ਰਚਾਰ ਦੌਰਾਨ ਵਾਹਨ ਵਿੱਚ ਹੀ ਰੁਕੇ, ਜਿਸ ਕਾਰਨ ਭੀੜ ਜ਼ਿਆਦਾ ਵੱਧ ਗਈ।
ਪੁਲੀਸ ਨੇ ਇਸ ਮਾਮਲੇ ’ਤੇ ਅਦਾਕਾਰ ਖ਼ਿਲਾਫ਼ ਕੋਈ ਮਾਮਲਾ ਦਰਜ ਨਹੀਂ ਕੀਤਾ ਹੈ, ਪਰ ਤਾਮਿਲਗਾ ਵੇਤਰੀ ਕਜ਼ਾਗਮ ਦੇ ਤਿੰਨ ਮੁੱਖ ਅਧਿਕਾਰੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਪੁਲੀਸ ਨੇ ਕਿਹਾ ਕਿ ਤਾਮਿਲਗਾ ਵੇਤਰੀ ਕਜ਼ਾਗਮ ਦੇ ਮੁਖੀ ਅਦਾਕਾਰ-ਰਾਜਨੇਤਾ ਵਿਜੈ ਵੇਲੂਸਾਮੀਪੁਰਮ ’ਚ ਆਪਣੇ ਪ੍ਰਚਾਰ ਵਾਹਨ ਦੇ ਅੰਦਰ ਲੰਬੇ ਸਮੇਂ ਤੱਕ ਰਹੇ, ਜਿਸ ਕਾਰਨ 27 ਸਤੰਬਰ ਨੂੰ ਉਨ੍ਹਾਂ ਦੀ ਰੈਲੀ ਵਿੱਚ ਸ਼ਾਮਲ ਹੋਣ ਲਈ ਇਕੱਠੇ ਹੋਏ ਲੋਕ ਬੇਚੈਨ ਹੋ ਗਏ ਤੇ ਇਕ ਦੂਜੇ ਤੋਂ ਅੱਗੇ ਲੰਘਣ ਦੀ ਦੌੜ ਵਿਚ ਭਗਦੜ ਮੱਚ ਗਈ ਜਿਸ ਕਾਰਨ 41 ਲੋਕਾਂ ਦੀ ਮੌਤ ਹੋ ਗਈ ਹੈ ਅਤੇ 60 ਜ਼ਖਮੀ ਹੋ ਗਏ। ਇਸ ਦੌਰਾਨ ਟੀਵੀਕੇ ਸੂਤਰ ਨੇ ਕਿਹਾ ਕਿ ਪੁਲੀਸ ਨੇ ਵਿਜੈ ਨੂੰ ਇਸ ਸੰਵੇਦਨਸ਼ੀਲ ਹਾਲਤ ਵਿਚ ਪੀੜਤਾਂ ਤੋਂ ਦੂਰ ਰਹਿਣ ਲਈ ਕਿਹਾ ਹੈ।
ਪੁਲੀਸ ਨੇ ਅਦਾਕਾਰ ਵਿਰੁੱਧ ਕੋਈ ਮਾਮਲਾ ਦਰਜ ਨਹੀਂ ਕੀਤਾ ਹੈ, ਪਰ ਟੀਵੀਕੇ ਦੇ ਤਿੰਨ ਮੁੱਖ ਕਾਰਜਕਰਤਾਵਾਂ - ਕਰੂਰ ਉੱਤਰੀ ਮਥੀਆਝਗਨ ਦੇ ਜ਼ਿਲ੍ਹਾ ਸਕੱਤਰ, ਪਾਰਟੀ ਦੇ ਸੂਬਾ ਜਨਰਲ ਸਕੱਤਰ ਬਸੀ ਆਨੰਦ ਅਤੇ ਟੀਵੀਕੇ ਦੇ ਡਿਪਟੀ ਜਨਰਲ ਸਕੱਤਰ ਨਿਰਮਲ ਕੁਮਾਰ ਵਿਰੁੱਧ ਭਗਦੜ ਦੇ ਸਬੰਧ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਪੀਟੀਆਈ