ਸੁਸ਼ਾਂਤ ਰਾਜਪੂਤ ਖ਼ੁਦਕੁਸ਼ੀ ਕੇਸ: ਸੀਬੀਆਈ ਨੇ closure report ਦਾਖਲ ਕੀਤੀ: ਅਧਿਕਾਰੀ
CBI files closure report in Sushant Singh Rajput death case: Officials
Advertisement
ਨਵੀਂ ਦਿੱਲੀ, 22 ਮਾਰਚ
ਸੀਬੀਆਈ ਨੇ ਬੌਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਕਥਿਤ ਖੁਦਕੁਸ਼ੀ ਮਾਮਲੇ ਵਿੱਚ ਕਲੋਜ਼ਰ ਰਿਪੋਰਟ ਦਾਇਰ ਕਰ ਦਿੱਤੀ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਕਿਹਾ ਕਿ ਸੀਬੀਆਈ ਨੇ ਮੁੰਬਈ ਦੀ ਇੱਕ ਵਿਸ਼ੇਸ਼ ਅਦਾਲਤ ਦੇ ਸਾਹਮਣੇ ਰਿਪੋਰਟ ਪੇਸ਼ ਕੀਤੀ ਹੈ ਜਿਸ ਵੱਲੋਂ ਹੁਣ ਰਿਪੋਰਟ ਨੂੰ ਸਵੀਕਾਰ ਕਰਨ ਜਾਂ ਏਜੰਸੀ ਨੂੰ ਹੋਰ ਜਾਂਚ ਕਰਨ ਦਾ ਨਿਰਦੇਸ਼ ਦਿੱਤਾ ਜਾਵੇਗਾ।
ਦੱਸਣਯੋਗ ਹੈ 14 ਜੂਨ, 2020 ਨੂੰ Sushant Singh Rajput (34) ਦੀ ਲਾਸ਼ ਮੁੰਬਈ ਦੇ ਉਪਨਗਰ ਬਾਂਦਰਾ ਵਿੱਚ ਉਸ ਦੇ ਅਪਾਰਟਮੈਂਟ ਦੀ ਛੱਤ ਨਾਲ ਲਟਕਦੀ ਮਿਲੀ ਸੀ। ਕੇਂਦਰੀ ਏਜੰਸੀ ਨੇ ਬਿਹਾਰ ਪੁਲੀਸ ਤੋਂ ਜਾਂਚ ਆਪਣੇ ਕੋਲ ਲੈ ਲਈ ਸੀ। ਪੁਲੀਸ ਨੇ ਸੁਸ਼ਾਂਤ ਦੇ ਪਿਤਾ ਕੇ.ਕੇ. ਸਿੰਘ ਦੀ ਸ਼ਿਕਾਇਤ ’ਤੇ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਸੀ। CBI ਨੂੰ ਦਿੱਤੀ ਗਈ ਆਪਣੀ ਨਿਰਣਾਇਕ ਮੈਡੀਕਲ-ਕਾਨੂੰਨੀ ਰਾਇ ਵਿੱਚ ਏਮਜ਼ ਦੇ ਫੋਰੈਂਸਿਕ ਮਾਹਿਰਾਂ ਨੇ ਮਾਮਲੇ ’ਚ ਕੀਤੇ ਗਏ ‘ਜ਼ਹਿਰ ਨਿਗਲਣ ਅਤੇ ਗਲਾ ਘੁੱਟਣ’’ ਦੇ ਦਾਅਵਿਆਂ ਨੂੰ ਖਾਰਜ ਕੀਤਾ ਸੀ। ਸੀਬੀਆਈ ਨੇ ਰਾਜਪੂਤ ਦੀ ਕਥਿਤ ਪ੍ਰੇਮਿਕਾ ਰੀਆ ਚੱਕਰਵਰਤੀ ਅਤੇ ਉਸ ਦੇ ਹੋਰਨਾਂ ਕਰੀਬੀਆਂ ਦੇ ਬਿਆਨ ਦਰਜ ਕੀਤੇ ਸਨ।
Advertisement
×