Places of Worship Act ਸੁਪਰੀਮ ਕੋਰਟ ਪੂਜਾ ਅਸਥਾਨ ਐਕਟ ਨਾਲ ਸਬੰਧਤ ਪਟੀਸ਼ਨਾਂ ’ਤੇ 17 ਫਰਵਰੀ ਨੂੰ ਕਰੇਗੀ ਸੁਣਵਾਈ
ਨਵੀਂ ਦਿੱਲੀ, 15 ਫਰਵਰੀ ਸੁਪਰੀਮ ਕੋਰਟ Places of Worship Act ਪੂਜਾ ਅਸਥਾਨ (ਵਿਸ਼ੇਸ਼ ਵਿਵਸਥਾਵਾਂ) ਐਕਟ, 1991 ਨਾਲ ਜੁੜੇ ਫ਼ਿਕਰਾਂ ਬਾਰੇ ਪਟੀਸ਼ਨਾਂ ’ਤੇੇ 17 ਫਰਵਰੀ ਨੂੰ ਸੁਣਵਾਈ ਕਰੇਗਾ। ਸਰਬਉੱਚ ਕੋਰਟ ਦੀ ਵੈੱਬਸਾਈਟ ’ਤੇ ਅਪਲੋਡ ਜਾਣਕਾਰੀ ਮੁਤਾਬਕ ਚੀਫ਼ ਜਸਟਿਸ ਸੰਜੀਵ ਖੰਨਾ ਅਤੇ...
Advertisement
ਨਵੀਂ ਦਿੱਲੀ, 15 ਫਰਵਰੀ
ਸੁਪਰੀਮ ਕੋਰਟ Places of Worship Act ਪੂਜਾ ਅਸਥਾਨ (ਵਿਸ਼ੇਸ਼ ਵਿਵਸਥਾਵਾਂ) ਐਕਟ, 1991 ਨਾਲ ਜੁੜੇ ਫ਼ਿਕਰਾਂ ਬਾਰੇ ਪਟੀਸ਼ਨਾਂ ’ਤੇੇ 17 ਫਰਵਰੀ ਨੂੰ ਸੁਣਵਾਈ ਕਰੇਗਾ। ਸਰਬਉੱਚ ਕੋਰਟ ਦੀ ਵੈੱਬਸਾਈਟ ’ਤੇ ਅਪਲੋਡ ਜਾਣਕਾਰੀ ਮੁਤਾਬਕ ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੰਜੈ ਕੁਮਾਰ ਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਵੱਲੋਂ ਇਸ ਮਾਮਲੇ ਦੀ ਸੁਣਵਾਈ 17 ਫਰਵਰੀ ਨੂੰ ਕੀਤੀ ਜਾਵੇਗੀ।
Advertisement
Places of Worship Act ਕਿਸੇ ਵੀ ਪੂਜਾ ਅਸਥਾਨ ਨੂੰ ਬਦਲਣ ’ਤੇ ਪਾਬੰਦੀ ਲਗਾਉਂਦਾ ਹੈ ਅਤੇ ਕਿਸੇ ਵੀ ਪੂਜਾ ਅਸਥਾਨ ਦੇ ਧਾਰਮਿਕ ਕਿਰਦਾਰ ਨੂੰ 15 ਅਗਸਤ 1947 ਦੀ ਸਥਿਤੀ ਮੁਤਾਬਕ ਬਣਾਈ ਰੱਖਣ ਦੀ ਵਿਵਸਥਾ ਕਰਦਾ ਹੈ। ਅਯੁੱਧਿਆ ਵਿੱਚ ਰਾਮ ਜਨਮਭੂਮੀ-ਬਾਬਰੀ ਮਸਜਿਦ ਮੁੱਦੇ ਨਾਲ ਸਬੰਧਤ ਵਿਵਾਦ ਨੂੰ ਹਾਲਾਂਕਿ ਇਸ ਐਕਟ ਦੇ ਦਾਇਰੇ ’ਚੋਂ ਬਾਹਰ ਰੱਖਿਆ ਗਿਆ ਸੀ। ਸੁਪਰੀਮ ਕੋਰਟ ਵਿੱਚ ਦਾਇਰ ਕੁਝ ਪਟੀਸ਼ਨਾਂ ’ਚ 1991 ਦੇ ਕਾਨੂੰਨ ਦੇ ਕੁਝ ਉਪਬੰਧਾਂ ਦੀ ਵੈਧਤਾ ਨੂੰ ਚੁਣੌਤੀ ਦਿੱਤੀ ਗਈ ਹੈ। -ਪੀਟੀਆਈ
Advertisement
×