ਸੁਪਰੀਮ ਕੋਰਟ ਦੀ ਸੀ ਬੀ ਆਈ ਨੂੰ ਝਾੜ
ਸੁਪਰੀਮ ਕੋਰਟ ਨੇ ਅੱਜ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੂੰ ਝਾੜ ਪਾਈ ਅਤੇ ਹਿਮਾਚਲ ਪ੍ਰਦੇਸ਼ ਬਿਜਲੀ ਨਿਗਮ ਦੇ ਅਧਿਕਾਰੀ ਵਿਮਲ ਨੇਗੀ ਦੀ ਮੌਤ ਦੀ ਜਾਂਚ ਕਰ ਰਹੇ ਕੁਝ ਅਧਿਕਾਰੀਆਂ ਦੀ ਯੋਗਤਾ ’ਤੇ ਸਵਾਲ ਚੁੱਕੇ। ਅਦਾਲਤ ਨੇ ਉਨ੍ਹਾਂ ਨੂੰ ‘ਬਿਲਕੁਲ...
Advertisement
ਸੁਪਰੀਮ ਕੋਰਟ ਨੇ ਅੱਜ ਕੇਂਦਰੀ ਜਾਂਚ ਬਿਊਰੋ (ਸੀ ਬੀ ਆਈ) ਨੂੰ ਝਾੜ ਪਾਈ ਅਤੇ ਹਿਮਾਚਲ ਪ੍ਰਦੇਸ਼ ਬਿਜਲੀ ਨਿਗਮ ਦੇ ਅਧਿਕਾਰੀ ਵਿਮਲ ਨੇਗੀ ਦੀ ਮੌਤ ਦੀ ਜਾਂਚ ਕਰ ਰਹੇ ਕੁਝ ਅਧਿਕਾਰੀਆਂ ਦੀ ਯੋਗਤਾ ’ਤੇ ਸਵਾਲ ਚੁੱਕੇ। ਅਦਾਲਤ ਨੇ ਉਨ੍ਹਾਂ ਨੂੰ ‘ਬਿਲਕੁਲ ਬੋਗਸ ਅਫਸਰ’ ਦੱਸਦਿਆਂ ਕਿਹਾ ਕਿ ਉਹ ਨੌਕਰੀ ਦੇ ਲਾਇਕ ਨਹੀਂ ਹਨ। ਮੁਲਜ਼ਮ ਦੇਸ਼ ਰਾਜ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਕਰਦਿਆਂ ਜਸਟਿਸ ਅਹਿਸਾਨੁਦੀਨ ਅਮਾਨੁੱਲਾ ਅਤੇ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੇ ਬੈਂਚ ਨੇ ਸੀ ਬੀ ਆਈ ਵੱਲੋਂ ਪੁੱਛੇ ਗਏ ਸਵਾਲ ‘ਬੱਚਿਆਂ ਵਾਲੇ’ ਕਰਾਰ ਦਿੱਤੇ। ਅਦਾਲਤ ਨੇ ਕਿਹਾ, ‘‘ਜੇ ਕੋਈ ਮੁਲਜ਼ਮ ਚੁੱਪ ਰਹਿੰਦਾ ਹੈ, ਤਾਂ ਇਹ ਉਸ ਦਾ ਸੰਵਿਧਾਨਕ ਅਧਿਕਾਰ ਹੈ। ਇਸ ਨੂੰ ਜਾਂਚ ਵਿੱਚ ਸਹਿਯੋਗ ਨਾ ਕਰਨਾ ਕਿਵੇਂ ਕਿਹਾ ਜਾ ਸਕਦਾ ਹੈ?’’ ਅਦਾਲਤ ਨੇ ਸੀ ਬੀ ਆਈ ਦੇ ਇਤਰਾਜ਼ ਖਾਰਜ ਕਰਦਿਆਂ ਮੁਲਜ਼ਮ ਦੇਸ਼ ਰਾਜ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ।
Advertisement
Advertisement
×

