DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Supreme Court: ਈਡੀ ਨੂੰ ‘ਲਾਟਰੀ ਕਿੰਗ’ ਦੇ ਇਲੈਕਟ੍ਰਾਨਿਕ ਉਪਕਰਣ ਹਾਸਲ ਕਰਨ ਤੋਂ ਰੋਕਿਆ

* ਸੁਪਰੀਮ ਕੋਰਟ ਨੇ ਪਟੀਸ਼ਨਰ ਨੂੰ ਦਿੱਤੀ ਅੰਤਰਿਮ ਰਾਹਤ * ਅਗਲੀ ਸੁਣਵਾਈ 17 ਫਰਵਰੀ ਨੂੰ ਨਵੀਂ ਦਿੱਲੀ, 25 ਦਸੰਬਰ ਸੁਪਰੀਮ ਕੋਰਟ ਨੇ ਅਹਿਮ ਫ਼ੈਸਲੇ ’ਚ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਲਾਟਰੀ ਕਿੰਗ ਦੇ ਨਾਮ ਨਾਲ ਮਸ਼ਹੂਰ ਸੈਂਟਿਆਗੋ ਮਾਰਟਿਨ, ਉਸ ਦੇ ਰਿਸ਼ਤੇਦਾਰਾਂ...
  • fb
  • twitter
  • whatsapp
  • whatsapp
Advertisement

* ਸੁਪਰੀਮ ਕੋਰਟ ਨੇ ਪਟੀਸ਼ਨਰ ਨੂੰ ਦਿੱਤੀ ਅੰਤਰਿਮ ਰਾਹਤ

* ਅਗਲੀ ਸੁਣਵਾਈ 17 ਫਰਵਰੀ ਨੂੰ

Advertisement

ਨਵੀਂ ਦਿੱਲੀ, 25 ਦਸੰਬਰ

ਸੁਪਰੀਮ ਕੋਰਟ ਨੇ ਅਹਿਮ ਫ਼ੈਸਲੇ ’ਚ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਲਾਟਰੀ ਕਿੰਗ ਦੇ ਨਾਮ ਨਾਲ ਮਸ਼ਹੂਰ ਸੈਂਟਿਆਗੋ ਮਾਰਟਿਨ, ਉਸ ਦੇ ਰਿਸ਼ਤੇਦਾਰਾਂ ਅਤੇ ਮੁਲਾਜ਼ਮਾਂ ਖ਼ਿਲਾਫ਼ ਛਾਪੇ ਦੌਰਾਨ ਜ਼ਬਤ ਕੀਤੇ ਗਏ ਇਲੈਕਟ੍ਰਾਨਿਕ ਉਪਕਰਣਾਂ ਵਿਚਲੀ ਸਮੱਗਰੀ ਹਾਸਲ ਕਰਨ ਅਤੇ ਉਨ੍ਹਾਂ ਦੀ ਕਾਪੀ ਬਣਾਉਣ ਤੋਂ ਰੋਕ ਦਿੱਤਾ ਹੈ। ਸੁਪਰੀਮ ਕੋਰਟ ਨੇ 13 ਦਸੰਬਰ ਨੂੰ ਇਹ ਹੁਕਮ ‘ਫਿਊਚਰ ਗੇਮਿੰਗ ਐਂਡ ਹੋਟਲਸ ਸਰਵਿਸਿਜ਼ ਪ੍ਰਾਈਵੇਟ ਲਿਮਟਿਡ’ ਅਤੇ ਮਾਰਟਿਨ ਦੀ ਅਰਜ਼ੀ ’ਤੇ ਸੁਣਾਇਆ ਸੀ। ਇਸ ਨਾਲ ਜਾਂਚ ਏਜੰਸੀਆਂ ਨੂੰ ਮੁਲਜ਼ਮਾਂ ਦੇ ਮੋਬਾਈਲ ਫੋਨ ਜਾਂ ਲੈਪਟਾਪ ਜ਼ਬਤ ਕਰਨ ਦਾ ਫ਼ੈਸਲਾ ਲੈਣ ਤੋਂ ਪਹਿਲਾਂ ਵਿਚਾਰ ਕਰਨਾ ਪੈ ਸਕਦਾ ਹੈ। ਇਹ ਹੁਕਮ ਅਜਿਹੇ ਮਾਮਲਿਆਂ ’ਚ ਮੁਲਜ਼ਮ ਵਿਅਕਤੀਆਂ ਲਈ ਸਹਾਇਕ ਸਾਬਤ ਹੋ ਸਕਦੇ ਹਨ। ਜਸਟਿਸ ਅਭੈ ਐੱਸ ਓਕਾ ਅਤੇ ਜਸਟਿਸ ਪੰਕਜ ਮਿੱਥਲ ਦੇ ਬੈਂਚ ਨੇ ਨੋਟਿਸ ਜਾਰੀ ਕਰਦਿਆਂ ਪਟੀਸ਼ਨਰ ਨੂੰ ਅੰਤਰਿਮ ਰਾਹਤ ਦੇ ਦਿੱਤੀ। ਬੈਂਚ ਨੇ ਪਟੀਸ਼ਨ ’ਤੇ ਕੇਂਦਰ, ਈਡੀ ਅਤੇ ਇਸ ਦੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਅਤੇ ਬਾਕੀ ਮਾਮਲਿਆਂ ਦੇ ਨਾਲ ਇਸ ਦੀ ਸੁਣਵਾਈ 17 ਫਰਵਰੀ 2025 ਨੂੰ ਤੈਅ ਕੀਤੀ ਹੈ। ਹੋਰ ਮਾਮਲਿਆਂ ਵਿੱਚ ਐਮਾਜ਼ੋਨ ਇੰਡੀਆ ਦੇ ਕਰਮਚਾਰੀ ਅਤੇ 2023 ਨਿਊਜ਼ਕਲਿਕ ਕੇਸ ਸ਼ਾਮਲ ਹਨ, ਜਿਨ੍ਹਾਂ ਵਿੱਚ ਪਟੀਸ਼ਨਰਾਂ ਨੇ ਜਾਂਚ ਏਜੰਸੀਆਂ ਵੱਲੋਂ ਡਿਜੀਟਲ ਉਪਕਰਣ ਜ਼ਬਤ ਕਰਨ ਲਈ ਦਿਸ਼ਾ-ਨਿਰਦੇਸ਼ਾਂ ਦੀ ਮੰਗ ਕੀਤੀ ਗਈ ਸੀ। ਈਡੀ ਦੇ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਨੇ ਆਦੇਸ਼ ਦੇਖਿਆ ਹੈ ਅਤੇ ਡਿਜੀਟਲ ਰਿਕਾਰਡ ਤੋਂ ਇਲਾਵਾ ਉਨ੍ਹਾਂ ਨੇ ਮਾਮਲੇ ’ਚ ਹੋਰ ਭਰੋਸੇਯੋਗ ਸਬੂਤ ਵੀ ਬਰਾਮਦ ਕੀਤੇ ਹਨ। -ਪੀਟੀਆਈ

ਮੇਘਾਲਿਆ ਪੁਲੀਸ ਦੀ ਸ਼ਿਕਾਇਤ ’ਤੇ ਛੇ ਸੂਬਿਆਂ ਵਿੱਚ ਮਾਰੇ ਗਏ ਸਨ ਛਾਪੇ

ਨਵੰਬਰ ਵਿੱਚ ਛੇ ਰਾਜਾਂ ਵਿੱਚ 22 ਸਥਾਨਾਂ ’ਤੇ ਛਾਪੇ ਮੇਘਾਲਿਆ ਪੁਲੀਸ ਦੀ ਸ਼ਿਕਾਇਤ ਤੋਂ ਬਾਅਦ ਮਾਰੇ ਗਏ ਸਨ, ਜਿਸ ਵਿੱਚ ਮਾਰਟਿਨ ਦੀ ਕੰਪਨੀ ‘ਫਿਊਚਰ ਗੇਮਿੰਗ ਐਂਡ ਹੋਟਲ ਸਰਵਿਸਿਜ਼ ਪ੍ਰਾਈਵੇਟ ਲਿਮਟਿਡ’ ’ਤੇ ਰਾਜ ਵਿੱਚ ਲਾਟਰੀ ਕਾਰੋਬਾਰ ਨੂੰ ਗੈਰ-ਕਾਨੂੰਨੀ ਤੌਰ ’ਤੇ ਏਕਾਧਿਕਾਰ ਬਣਾਉਣ ਦਾ ਦੋਸ਼ ਲਗਾਇਆ ਗਿਆ ਸੀ। ਇਸ ਛਾਪੇ ਦੌਰਾਨ 12.41 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਸੀ। ਫਿਊਚਰ ਗੇਮਿੰਗ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਜ਼ਬਤ ਕੀਤੇ ਗਏ ਇਲੈਕਟ੍ਰਾਨਿਕ ਉਪਕਰਣਾਂ ਦੀ ਸਮੱਗਰੀ ਤੱਕ ਪਹੁੰਚ ਕਰਨਾ ਬੁਨਿਆਦੀ ਅਧਿਕਾਰਾਂ ਦੀ ਉਲੰਘਣਾ ਸੀ। -ਪੀਟੀਆਈ

Advertisement
×