ਏਅਰਲਾਈਨ ਕਰਮੀ ਵੱਲੋਂ ਖ਼ੁਦਕੁਸ਼ੀ
ਇੱਥੇ ਰਾਂਜੇਦਰ ਨਗਰ ਵਿੱਚ ਪ੍ਰਾਈਵੇਅ ਏਅਰਲਾਈਨ ਦੇ ਅਮਲੇ ਦੀ ਮੈਂਬਰ ਨੇ ਆਪਣੇ ਕਿਰਾਏ ਦੇ ਫਲੈਟ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। 28 ਸਾਲਾ ਔਰਤ ਦੇ ਸਾਥੀਆਂ ਨੂੰ ਉਹ 24 ਅਕਤੂਬਰ ਨੂੰ ਆਪਣੇ ਕਮਰੇ ਵਿੱਚ ਲਟਕਦੀ ਮਿਲੀ। ਇਸ ਤੋਂ ਪਹਿਲਾਂ...
ਇੱਥੇ ਰਾਂਜੇਦਰ ਨਗਰ ਵਿੱਚ ਪ੍ਰਾਈਵੇਅ ਏਅਰਲਾਈਨ ਦੇ ਅਮਲੇ ਦੀ ਮੈਂਬਰ ਨੇ ਆਪਣੇ ਕਿਰਾਏ ਦੇ ਫਲੈਟ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। 28 ਸਾਲਾ ਔਰਤ ਦੇ ਸਾਥੀਆਂ ਨੂੰ ਉਹ 24 ਅਕਤੂਬਰ ਨੂੰ ਆਪਣੇ ਕਮਰੇ ਵਿੱਚ ਲਟਕਦੀ ਮਿਲੀ। ਇਸ ਤੋਂ ਪਹਿਲਾਂ ਉਨ੍ਹਾਂ ਦੇ ਅਪਾਰਟਮੈਂਟ ਵਿੱਚ ਪਾਰਟੀ ਵੀ ਕੀਤੀ ਸੀ। ਔਰਤ ਜੰਮੂ ਦੀ ਰਹਿਣ ਵਾਲੀ ਸੀ; ਪੁਲੀਸ ਨੇ ਮਾਮਲਾ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ।
ਵੈਸ਼ਨੋ ਦੇਵੀ ਰੋਪਵੇਅ ਪ੍ਰਾਜੈਕਟ ਦਾ ਵਿਰੋਧ
ਜੰਮੂ: ਵੈਸ਼ਨੋ ਦੇਵੀ ਰੋਪਵੇਅ ਦੇ ਪ੍ਰਸਤਾਵਿਤ ਪ੍ਰਾਜੈਕਟ ਦੇ ਵਿਰੋਧ ਹੇਠ ਕਟੜਾ ਕਸਬੇ ’ਚ ਸੈਂਕੜੇ ਪ੍ਰਦਰਸ਼ਨਕਾਰੀ ਸੜਕਾਂ ’ਤੇ ਉਤਰ ਆਏ। 250 ਕਰੋੜ ਰੁਪਏ ਦਾ ਇਹ ਪ੍ਰਾਜੈਕਟ 12 ਕਿਲੋਮੀਟਰ ਲੰਮੇ ਰਸਤੇ ਨਾਲ ਤਾਰਾਕੋਟ ਮਾਰਗ ਨੂੰ ਸਾਂਝੀ ਛੱਤ ਨਾਲ ਰਿਆਸੀ ਵਿੱਚਲੇ ਗੁਫ਼ਾ ਤੀਰਥ ਸਥਾਨ ਨਾਲ ਜੋੜੇਗਾ। ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਪ੍ਰਾਜੈਕਟ 60 ਹਜ਼ਾਰ ਤੋਂ ਵੱਧ ਪਰਿਵਾਰਾਂ, ਖਾਸ ਕਰ ਕੇ ਹੋਟਲ ਮਾਲਕਾਂ, ਦੁਕਾਨਦਾਰਾਂ ਤੇ ਮਜ਼ਦੂਰਾਂ ਦੇ ਰੁਜ਼ਗਾਰ ਨੂੰ ਪ੍ਰਭਾਵਿਤ ਕਰੇਗਾ। -ਪੀਟੀਆਈ
ਬੱਸ ਨੂੰ ਲੱਗੀ ਅੱਗ; ਦੋ ਮੌਤਾਂ, ਦਸ ਝੁਲਸੇ
ਜੈਪੁਰ: ਇੱਥੇ ਮਨੋਹਰਪੁਰ ਖੇਤਰ ਵਿੱਚ ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆਉਣ ਮਗਰੋਂ ਸਲੀਪਰ ਬੱਸ ਅੱਗ ਦਾ ਗੋਲ਼ਾ ਬਣ ਗਈ। ਹਾਦਸੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ ਤੇ ਦਸ ਝੁਲਸੇ ਗਏ। ਬੱਸ ਉੱਤਰ ਪ੍ਰਦੇਸ਼ ਦੇ ਪੀਲੀਭੀਤ ਤੋਂ ਮਨੋਹਰਪੁਰ ਜਾਂਦੇ ਸਮੇਂ ਇੱਥੇ ਇੱਟਾਂ ਦੇ ਭੱਠੇ ਨੇੜੇ 11 ਕੇ ਵੀ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਗਈ। ਬੱਸ ਦੇ ਉੱਪਰ ਰੱਖਿਆ ਸਮਾਨ ਤਾਰਾਂ ਨੂੰ ਛੂਹ ਗਿਆ ਤੇ ਬੱਸ ਨੂੰ ਅੱਗ ਲੱਗ ਗਈ। -ਪੀਟੀਆਈ
ਮਾਓਵਾਦੀਆਂ ਵੱਲੋਂ ਧਮਾਕਾ, ਲੜਕੀ ਦੀ ਮੌਤ
ਚਾਇਬਾਸਾ (ਝਾਰਖੰਡ): ਝਾਰਖੰਡ ਦੇ ਜ਼ਿਲ੍ਹੋੇ ਪੱਛਮੀ ਸਿੰਘਭੂਮ ਵਿੱਚ ਮਾਓਵਾਦੀਆਂ ਵੱਲੋਂ ਲਾਈ ਬਾਰੂਦੀ ਸੁਰੰਗ ਫਟਣ ਨਾਲ ਦਸ ਸਾਲਾ ਆਦਿਵਾਸੀ ਲੜਕੀ ਦੀ ਮੌਤ ਹੋ ਗਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਿੰਡ ਦੀਘਾ ਦੀ ਲੜਕੀ ਸੀਰੀਆ ਹੇਰੇਂਜ਼ ਇੱਥੋਂ ਦੇ ਤਿਲਾਪੋਸੀ ਜੰਗਲ ਵਿੱਚ ਗਈ ਸੀ ਜਦੋਂ ਉਸ ਦਾ ਪੈਰ ਆਈ ਈ ਡੀ ’ਤੇ ਟਿਕਿਆ ਤਾਂ ਧਮਾਕਾ ਹੋਇਆ ਜਿਸ ਕਾਰਨ ਉਸ ਦੀ ਮੌਤ ਹੋ ਗਈ। -ਪੀਟੀਆਈ
ਪਾਕਿਸਤਾਨ ’ਚ ਜਨਮੀ ਔਰਤ ਨੂੰ ਭਾਰਤੀ ਨਾਗਰਿਕਤਾ ਮਿਲੀ
ਰਾਮਪੁਰ/ਲਖਨਊ: ਪਾਕਿਸਤਾਨ ਛੱਡ ਕੇ ਲਗਪਗ ਢਾਈ ਦਹਾਕੇ ਪਹਿਲਾਂ ਭਾਰਤ ਆਈ ਅਤੇ ਉੱਤਰ ਪ੍ਰਦੇਸ਼ ਦੇ ਰਾਮਪੁਰ ’ਚ ਲੰਮੀ ਮਿਆਦ ਦੇ ਵੀਜ਼ੇ ’ਤੇ ਰਹਿ ਰਹੀ ਪਾਕਿਸਤਾਨੀ ਔਰਤ ਪੂਨਮ (38) ਨੂੰ ਸੀ ਏ ਏ ਤਹਿਤ ਭਾਰਤੀ ਨਾਗਰਿਕਤਾ ਮਿਲ ਗਈ ਹੈ। ਉਸ ਦੇ ਪਰਿਵਾਰ ਨੇ ਇਸ ਨੂੰ ਦੀਵਾਲੀ ’ਤੇ ਮਿਲਿਆ ‘ਨਾ-ਭੁੱਲਣਯੋਗ’ ਤੋਹਫ਼ਾ ਕਰਾਰ ਦਿੱਤਾ ਹੈ। -ਪੀਟੀਆਈ

