ਸ਼ਾਹਰਾਹ ’ਤੇ ਅਚਾਨਕ ਬਰੇਕ ਲਗਾਉਣਾ ਲਾਪ੍ਰਵਾਹੀ ਹੈ: ਸੁਪਰੀਮ ਕੋਰਟ
ਸੁਪਰੀਮ ਕੋਰਟ ਨੇ ਅਹਿਮ ਫੈਸਲੇ ਵਿੱਚ ਕਿਹਾ ਹੈ ਕਿ ਜੇ ਕੋਈ ਕਾਰ ਚਾਲਕ ਬਿਨਾ ਕਿਸੇ ਚਿਤਾਵਨੀ ਤੋਂ ਸ਼ਾਹਰਾਹ ’ਤੇ ਅਚਾਨਕ ਬਰੇਕ ਲਗਾਉਂਦਾ ਹੈ, ਤਾਂ ਉਸ ਨੂੰ ਸੜਕ ਹਾਦਸੇ ਦੀ ਸਥਿਤੀ ਵਿੱਚ ਲਾਪ੍ਰਵਾਹੀ ਮੰਨਿਆ ਜਾ ਸਕਦਾ ਹੈ। ਜਸਟਿਸ ਸੁਧਾਂਸ਼ੂ ਧੂਲੀਆ ਅਤੇ...
Advertisement
ਸੁਪਰੀਮ ਕੋਰਟ ਨੇ ਅਹਿਮ ਫੈਸਲੇ ਵਿੱਚ ਕਿਹਾ ਹੈ ਕਿ ਜੇ ਕੋਈ ਕਾਰ ਚਾਲਕ ਬਿਨਾ ਕਿਸੇ ਚਿਤਾਵਨੀ ਤੋਂ ਸ਼ਾਹਰਾਹ ’ਤੇ ਅਚਾਨਕ ਬਰੇਕ ਲਗਾਉਂਦਾ ਹੈ, ਤਾਂ ਉਸ ਨੂੰ ਸੜਕ ਹਾਦਸੇ ਦੀ ਸਥਿਤੀ ਵਿੱਚ ਲਾਪ੍ਰਵਾਹੀ ਮੰਨਿਆ ਜਾ ਸਕਦਾ ਹੈ। ਜਸਟਿਸ ਸੁਧਾਂਸ਼ੂ ਧੂਲੀਆ ਅਤੇ ਜਸਟਿਸ ਅਰਵਿੰਦ ਕੁਮਾਰ ਦੇ ਬੈਂਚ ਨੇ ਅੱਜ ਕਿਹਾ ਕਿ ਕਿਸੇ ਚਾਲਕ ਵੱਲੋਂ ਸ਼ਾਹਰਾਹ ਵਿਚਾਲੇ ਅਚਾਨਕ ਵਾਹਨ ਰੋਕਣਾ, ਭਾਵੇਂ ਕਿ ਉਹ ਵਿਅਕਤੀਗਤ ਐਮਰਜੈਂਸੀ ਕਾਰਨ ਹੀ ਕਿਉਂ ਨਾ ਹੋਇਆ ਹੋਵੇ, ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਇਹ ਸੜਕ ’ਤੇ ਚੱਲ ਰਹੇ ਹੋਰ ਲੋਕਾਂ ਲਈ ਖ਼ਤਰਾ ਹੋ ਸਕਦਾ ਹੈ। ਬੈਂਚ ਵਾਸਤੇ ਫੈਸਲਾ ਲਿਖਣ ਵਾਲੇ ਜਸਟਿਸ ਧੂਲੀਆ ਨੇ ਕਿਹਾ, ‘‘ਸ਼ਾਹਰਾਹ ’ਤੇ ਵਾਹਨਾਂ ਦੀ ਰਫ਼ਤਾਰ ਤੇਜ਼ ਹੁੰਦੀ ਹੈ ਅਤੇ ਜੇ ਕੋਈ ਚਾਲਕ ਆਪਣਾ ਵਾਹਨ ਰੋਕਣਾ ਚਾਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਹੈ ਕਿ ਉਹ ਸੜਕ ’ਤੇ ਪਿੱਛੇ ਚੱਲ ਰਹੇ ਹੋਰ ਵਾਹਨਾਂ ਨੂੰ ਚਿਤਾਵਨੀ ਜਾਂ ਸੰਕੇਤ ਦੇਵੇ।’’
Advertisement
Advertisement
×