‘ਅਗਨੀ 5’ ਬੈਲਿਸਟਿਕ ਮਿਜ਼ਾਈਲ ਦਾ ਸਫ਼ਲ ਪਰੀਖਣ
ਭਾਰਤ ਨੇ ਅੱਜ ਆਪਣੀ ਰਣਨੀਤਕ ਫੌਜੀ ਤਾਕਤ ਦਾ ਪ੍ਰਦਰਸ਼ਨ ਕਰਦਿਆਂ ‘ਅਗਨੀ 5’ ਨਾਮ ਦੀ ਦਰਮਿਆਨੀ ਮਾਰ ਵਾਲੀ ਬੈਲਿਸਟਿਕ ਮਿਜ਼ਾਈਲ ਦਾ ਸਫ਼ਲਤਾਪੂਰਵਕ ਪਰੀਖਣ ਕੀਤਾ ਹੈ। ਇਸ ਮਿਜ਼ਾਈਲ ਦੀ ਮਾਰ ਕਰਨ ਦੀ ਸਮਰੱਥਾ 5,000 ਕਿਲੋਮੀਟਰ ਤੱਕ ਹੈ। ਰੱਖਿਆ ਮੰਤਰਾਲੇ ਨੇ ਦੱਸਿਆ ਕਿ...
Advertisement
ਭਾਰਤ ਨੇ ਅੱਜ ਆਪਣੀ ਰਣਨੀਤਕ ਫੌਜੀ ਤਾਕਤ ਦਾ ਪ੍ਰਦਰਸ਼ਨ ਕਰਦਿਆਂ ‘ਅਗਨੀ 5’ ਨਾਮ ਦੀ ਦਰਮਿਆਨੀ ਮਾਰ ਵਾਲੀ ਬੈਲਿਸਟਿਕ ਮਿਜ਼ਾਈਲ ਦਾ ਸਫ਼ਲਤਾਪੂਰਵਕ ਪਰੀਖਣ ਕੀਤਾ ਹੈ। ਇਸ ਮਿਜ਼ਾਈਲ ਦੀ ਮਾਰ ਕਰਨ ਦੀ ਸਮਰੱਥਾ 5,000 ਕਿਲੋਮੀਟਰ ਤੱਕ ਹੈ। ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਹ ਪਰੀਖਣ ਉੜੀਸਾ ਦੇ ਚਾਂਦੀਪੁਰ ਵਿੱਚ ਸਥਿਤ ਏਕੀਕ੍ਰਿਤ ਪਰੀਖਣ ਰੇਂਜ ਤੋਂ ਕੀਤਾ ਗਿਆ। ਇਸ ਦੌਰਾਨ ਮਿਜ਼ਾਈਲ ਦੇ ਸਾਰੇ ਅਪਰੇਸ਼ਨਲ ਅਤੇ ਤਕਨੀਕੀ ਮਾਪਦੰਡ ਸਹੀ ਪਾਏ ਗਏ। ਅਗਨੀ-5 ਮਿਜ਼ਾਈਲ ਚੀਨ ਦੇ ਉੱਤਰੀ ਹਿੱਸੇ ਦੇ ਨਾਲ-ਨਾਲ ਯੂਰਪ ਦੇ ਕੁਝ ਖੇਤਰਾਂ ਸਮੇਤ ਲਗਪਗ ਪੂਰੇ ਏਸ਼ੀਆ ਨੂੰ ਆਪਣੀ ਮਾਰੂ ਰੇਂਜ ਦੇ ਅਧੀਨ ਲਿਆ ਸਕਦੀ ਹੈ। ਇਹ ਅਹਿਮ ਪਰੀਖਣ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਫੌਜੀ ਟਕਰਾਅ ਤੋਂ ਲਗਪਗ ਸਾਢੇ ਤਿੰਨ ਮਹੀਨੇ ਬਾਅਦ ਹੋਇਆ ਹੈ।
Advertisement
Advertisement
×