ਸ਼ੁਭਾਂਸ਼ੂ ਸ਼ੁਕਲਾ ਤੇ ਹੋਰ ਪੁਲਾੜ ਯਾਤਰੀ 15 ਨੂੰ ਧਰਤੀ ’ਤੇ ਪਰਤਣਗੇ
ਨਵੀਂ ਦਿੱਲੀ, 12 ਜੁਲਾਈ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ 15 ਜੁਲਾਈ ਨੂੰ ਕੈਲੀਫੋਰਨੀਆ ਤੱਟ ’ਤੇ ਉਤਰਨ ਤੋਂ ਬਾਅਦ ਸੱਤ ਦਿਨਾਂ ਤੱਕ ਪੁਨਰਵਾਸ ਵਿੱਚ ਰਹਿਣਗੇ। ਗਰੁੱਪ ਕੈਪਟਨ ਸ਼ੁਕਲਾ 18 ਦਿਨਾਂ ਤੱਕ ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੈੱਸਐੱਸ) ’ਤੇ ਪਰਵਾਸ ਤੋਂ ਬਾਅਦ ਧਰਤੀ ’ਤੇ ਪਰਤ...
Advertisement
ਨਵੀਂ ਦਿੱਲੀ, 12 ਜੁਲਾਈ
ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ 15 ਜੁਲਾਈ ਨੂੰ ਕੈਲੀਫੋਰਨੀਆ ਤੱਟ ’ਤੇ ਉਤਰਨ ਤੋਂ ਬਾਅਦ ਸੱਤ ਦਿਨਾਂ ਤੱਕ ਪੁਨਰਵਾਸ ਵਿੱਚ ਰਹਿਣਗੇ। ਗਰੁੱਪ ਕੈਪਟਨ ਸ਼ੁਕਲਾ 18 ਦਿਨਾਂ ਤੱਕ ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੈੱਸਐੱਸ) ’ਤੇ ਪਰਵਾਸ ਤੋਂ ਬਾਅਦ ਧਰਤੀ ’ਤੇ ਪਰਤ ਰਹੇ ਹਨ।
Advertisement
ਸ਼ੁਕਲਾ ਤੇ ਤਿੰਨ ਹੋਰ ਪੁਲਾੜ ਯਾਤਰੀ ਕਮਾਂਡਰ ਪੈਗੀ ਵ੍ਹਿਟਸਨ, ਪੋਲੈਂਡ ਤੇ ਹੰਗਰੀ ਮਿਸ਼ਨ ਦੇ ਮਾਹਿਰ ਸਲਾਵੋਜ਼ ਉਜ਼ਨਾਂਸਕੀ-ਵਿਸਨੀਵਸਕੀ ਅਤੇ ਟਿਬੋਰ ਕਾਪੂ, ‘ਐਕਸੀਓਮ-4 ਮਿਸ਼ਨ’ ਤਹਿਤ 26 ਜੂਨ ਨੂੰ ਪੁਲਾੜ ਸਟੇਸ਼ਨ ਪਹੁੰਚੇ ਸਨ। ਨਾਸਾ ਨੇ ਬਿਆਨ ਵਿੱਚ ਦੱਸਿਆ ਕਿ ਚਾਰੋਂ ਪੁਲਾੜ ਯਾਤਰੀ ਸੋਮਵਾਰ, 14 ਜੁਲਾਈ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 4.35 ਵਜੇ ਕੌਮਾਂਤਰੀ ਪੁਲਾੜ ਸਟੇਸ਼ਨ ਤੋਂ ਰਵਾਨਾ ਹੋਣਗੇ। -ਪੀਟੀਆਈ
Advertisement
×