ਲਖਨਊ ਦੀ ਐਮਿਟੀ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਕੁੱਟਮਾਰ
ਸਹਿਪਾਠੀਆਂ ਵੱਲੋਂ 50 ਤੋਂ 60 ਥੱਪਡ਼ ਮਾਰਨ ਦੀ ਵੀਡੀਓ ਵਾਇਰਲ; ਪੁਲੀਸ ਵੱਲੋਂ ਪੰਜ ਵਿਦਿਆਰਥੀਆਂ ’ਤੇ ਕੇਸ ਦਰਜ
Lucknow Amity University student ‘slapped 50-60 times’ by classmatesਲਖਨਊ ਦੀ ਐਮਿਟੀ ਯੂਨੀਵਰਸਿਟੀ ਦੇ ਦੂਜੇ ਸਾਲ ਦੇ ਕਾਨੂੰਨ ਦੇ ਵਿਦਿਆਰਥੀ ਨੂੰ 26 ਅਗਸਤ ਨੂੰ ਯੂਨੀਵਰਸਿਟੀ ਦੀ ਪਾਰਕਿੰਗ ਵਿੱਚ ਇੱਕ ਕਾਰ ਦੇ ਅੰਦਰ ਉਸ ਦੇ ਸਹਿਪਾਠੀਆਂ ਨੇ 50 ਤੋਂ 60 ਵਾਰ ਥੱਪੜ ਮਾਰੇ। ਇਸ ਘਟਨਾ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ।
ਜਾਣਕਾਰੀ ਅਨੁਸਾਰ ਸ਼ਿਖਰ ਮੁਕੇਸ਼ ਕੇਸਰਵਾਨੀ ਬੀਏ ਐਲਐਲਬੀ ਦਾ ਵਿਦਿਆਰਥੀ ਹੈ, ਉਹ ਆਪਣੇ ਦੋਸਤ ਸੌਮਿਆ ਸਿੰਘ ਯਾਦਵ ਨਾਲ ਸੀ ਜਦੋਂ ਉਸ ’ਤੇ ਕਥਿਤ ਹਮਲਾ ਕੀਤਾ ਗਿਆ। ਪੁਲੀਸ ਨੇ ਇਸ ਸਬੰਧੀ ਪੰਜ ਵਿਦਿਆਰਥੀਆਂ ਵਿਰੁੱਧ ਐਫਆਈਆਰ ਦਰਜ ਕੀਤੀ ਹੈ ਜਿਨ੍ਹਾਂ ਦੇ ਨਾਂ ਆਯੂਸ਼ ਯਾਦਵ, ਜਾਹਨਵੀ ਮਿਸ਼ਰਾ, ਮਿਲੇ ਬੈਨਰਜੀ, ਵਿਵੇਕ ਸਿੰਘ ਅਤੇ ਆਰਿਆਮਨ ਸ਼ੁਕਲਾ ਹਨ। ਇਹ ਮਾਮਲਾ ਸ਼ਿਖਰ ਦੇ ਪਿਤਾ ਮੁਕੇਸ਼ ਕੇਸਰਵਾਨੀ ਦੀ ਸ਼ਿਕਾਇਤ ਤੋਂ ਬਾਅਦ ਦਰਜ ਕੀਤਾ ਗਿਆ। ਉਸ ਦੇ ਪਿਤਾ ਮੁਕੇਸ਼ ਕੇਸਰਵਾਨੀ ਨੇ ਕਿਹਾ ਕਿ ਇਸ ਘਟਨਾ ਕਾਰਨ ਸ਼ਿਖਰ ਸਦਮੇ ਵਿੱਚ ਹੈ ਅਤੇ ਉਸ ਨੇ ਉਦੋਂ ਤੋਂ ਕਾਲਜ ਜਾਣਾ ਬੰਦ ਕਰ ਦਿੱਤਾ ਹੈ।