ਹਮੀਰਪੁਰ ਐੱਨਆਈਟੀ ’ਚ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ
ਬਰੇਲੀ ਨਾਲ ਸਬੰਧਤ ਵਿਦਿਆਰਥੀ ਡਿਗਰੀ ਕੋਰਸ ਦੇ ਪੰਜਵੇਂ ਸਮੈਸਟਰ ਵਿਚ ਕਰ ਰਿਹਾ ਸੀ ਪੜ੍ਹਾਈ
Advertisement
ਟ੍ਰਿਬਿਊਨ ਨਿਊਜ਼ ਸਰਵਿਸ
ਹਮੀਰਪੁਰ, 3 ਮਾਰਚ
Advertisement
Student allegedly committed suicide in NIT Hamirpur ਇਥੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਨਿਟ) ਦੇ ਵਿਦਿਆਰਥੀ ਨੇ ਹੋਸਟਲ ਵਿਕ ਕਥਿਤ ਖ਼ੁਦਕੁਸ਼ੀ ਕਰ ਲਈ। ਵਿਦਿਆਰਥੀ ਦੀ ਪਛਾਣ ਅਯਾਂਸ਼ ਸ਼ਰਮਾ ਵਜੋਂ ਦੱਸੀ ਗਈ ਹੈ ਜੋਂ ਯੂਪੀ ਵਿਚ ਬਰੇਲੀ ਦਾ ਵਸਨੀਕ ਸੀ।
Advertisement
ਉਹ ਇਲੈਕਟ੍ਰੋਨਿਕਸ ਤੇ ਕਮਿਊਨੀਕੇਸ਼ਨ ਵਿਚ ਡਿਗਰੀ ਕੋਰਸ ਕਰ ਰਿਹਾ ਸੀ ਤੇ ਇਸ ਵੇਲੇ ਪੰਜਵੇਂ ਸਮੈਸਟਰ ਵਿਚ ਸੀ। ਉਸ ਦੀ ਲਾਸ਼ ਹੋਸਟਲ ਦੇ ਕਮਰੇ ਵਿਚ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ। ਪਤਾ ਲੱਗਾ ਹੈ ਕਿ ਵਿਦਿਆਰਥੀ ਦੇ ਕਮਰੇ ’ਚੋਂ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ। ਇਸ ਦੌਰਾਨ ਪੁਲੀਸ ਨੇ ਲਾਸ਼ ਪੋਸਟਮਾਰਟਮ ਲਈ ਆਪਣੇ ਕਬਜ਼ੇ ਵਿਚ ਲੈ ਲਈ ਹੈ।
ਉਧਰ ਨਿਟ ਦੇ ਡਾਇਰੈਕਟਰ ਪ੍ਰੋ.ਐੱਚਐੱਮ ਸੂਰਿਆਵੰਸ਼ੀ ਨੇ ਕਿਹਾ ਕਿ ਉਹ ਹਮੀਰਪੁਰ ਤੋਂ ਬਾਹਰ ਹਨ, ਪਰ ਉਨ੍ਹਾਂ ਸੰਸਥਾ ਵਿਚ ਵਿਦਿਆਰਥੀ ਵੱਲੋਂ ਖੁ਼ਦਕੁਸ਼ੀ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ।
Advertisement
×