ਡਰਾਈਵਰ ਰਹਿਤ ਗੱਡੀਆਂ ਲਈ ਸਖ਼ਤ ਨਿਯਮਾਂ ’ਤੇ ਜ਼ੋਰ
ਸੜਕ ਸੁਰੱਖਿਆ ਮਾਹਿਰਾਂ ਨੇ ਅੱਜ ਭਾਰਤ ਵਿੱਚ ਡਰਾਈਵਰ ਰਹਿਤ ਗੱਡੀਆਂ (ਏਵੀਜ਼) ਦੀ ਜਾਂਚ, ਤਾਇਨਾਤੀ ਅਤੇ ਸੰਚਾਲਨ ਲਈ ਵਿਆਪਕ ਨਿਯਮ ਪ੍ਰਣਾਲੀ ਅਤੇ ਮਿਆਰੀ ਸੰਚਾਲਨ ਪ੍ਰਕਿਰਿਆਵਾਂ (ਐੱਸ ਓ ਪੀਜ਼) ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਕੌਮਾਂਤਰੀ ਸੜਕ ਫੈਡਰੇਸ਼ਨ (ਆਈ ਆਰ ਐੱਫ)...
Advertisement
ਸੜਕ ਸੁਰੱਖਿਆ ਮਾਹਿਰਾਂ ਨੇ ਅੱਜ ਭਾਰਤ ਵਿੱਚ ਡਰਾਈਵਰ ਰਹਿਤ ਗੱਡੀਆਂ (ਏਵੀਜ਼) ਦੀ ਜਾਂਚ, ਤਾਇਨਾਤੀ ਅਤੇ ਸੰਚਾਲਨ ਲਈ ਵਿਆਪਕ ਨਿਯਮ ਪ੍ਰਣਾਲੀ ਅਤੇ ਮਿਆਰੀ ਸੰਚਾਲਨ ਪ੍ਰਕਿਰਿਆਵਾਂ (ਐੱਸ ਓ ਪੀਜ਼) ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਕੌਮਾਂਤਰੀ ਸੜਕ ਫੈਡਰੇਸ਼ਨ (ਆਈ ਆਰ ਐੱਫ) ਦੇ ਸਮਾਗਮ ਵਿੱਚ ਆਈ ਆਈ ਟੀ ਹੈਦਰਾਬਾਦ ਦੀ ਪ੍ਰੋਫੈਸਰ ਪੀ ਰਾਜਲਕਸ਼ਮੀ ਨੇ ਕਿਹਾ ਕਿ ਭਾਰਤ ਵਿੱਚ ਸੜਕ ਸੁਰੱਖਿਆ ਵੱਡੀ ਚਿੰਤਾ ਹੈ। ਭਾਰਤ ਦਾ ਟੀਚਾ 2047 ਤੱਕ ਡਰਾਈਵਰ ਰਹਿਤ ਗੱਡੀਆਂ ਦੇ ਖੇਤਰ ਵਿੱਚ ਮੋਹਰੀ ਬਣਨਾ ਹੈ, ਪਰ ਇਸ ਲਈ ਸਪੱਸ਼ਟ ਕਾਨੂੰਨੀ ਢਾਂਚੇ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਮੌਜੂਦਾ ਮੋਟਰ ਵਹੀਕਲ ਐਕਟ 1988 ਇਸ ਤਕਨੀਕ ਦੀਆਂ ਵਿਲੱਖਣ ਚੁਣੌਤੀਆਂ, ਖ਼ਾਸ ਕਰਕੇ ਜਵਾਬਦੇਹੀ ਦਾ ਮਸਲਾ ਹੱਲ ਨਹੀਂ ਕਰਦਾ।’’ ਇਸ ਲਈ ਸੁਰੱਖਿਆ, ਜਵਾਬਦੇਹੀ, ਨੈਤਿਕਤਾ ਅਤੇ ਡੇਟਾ ਨਿੱਜਤਾ ਦੇ ਮਸਲੇ ਹੱਲ ਕਰਨ ਲਈ ਨਵੇਂ ਕਾਨੂੰਨ ਦੀ ਲੋੜ ਹੈ।
Advertisement
Advertisement
×

