ਲੇਹ ’ਚ ਬੱਦਲ ਫਟਣ ਕਾਰਨ ਹੜ੍ਹ: ਜਾਨੀ ਨੁਕਸਾਨ ਤੋਂ ਬਚਾਅ ਪਰ ਵਿਆਪਕ ਮਾਲੀ ਹਾਨੀ
ਸ੍ਰੀਨਗਰ, 22 ਜੁਲਾਈ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ 'ਚ ਬੱਦਲ ਫਟਣ ਕਾਰਨ ਹੜ੍ਹ ਆ ਗਿਆ, ਜਿਸ ਕਾਰਨ ਮਲਬਾ ਮੁੱਖ ਬਾਜ਼ਾਰ ਖੇਤਰ 'ਚ ਵਹਿ ਗਿਆ ਅਤੇ ਜਨਜੀਵਨ ਪ੍ਰਭਾਵਿਤ ਹੋ ਗਿਆ ਪਰ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਦੇਰ ਰਾਤ ਗੰਗਲਸ...
Advertisement
ਸ੍ਰੀਨਗਰ, 22 ਜੁਲਾਈ
ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ 'ਚ ਬੱਦਲ ਫਟਣ ਕਾਰਨ ਹੜ੍ਹ ਆ ਗਿਆ, ਜਿਸ ਕਾਰਨ ਮਲਬਾ ਮੁੱਖ ਬਾਜ਼ਾਰ ਖੇਤਰ 'ਚ ਵਹਿ ਗਿਆ ਅਤੇ ਜਨਜੀਵਨ ਪ੍ਰਭਾਵਿਤ ਹੋ ਗਿਆ ਪਰ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਦੇਰ ਰਾਤ ਗੰਗਲਸ ਖੇਤਰ ਵਿੱਚ ਬੱਦਲ ਫਟਿਆ ਅਤੇ ਲੇਹ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਭਰ ਗਿਆ। ਮਲਬਾ ਨੀਵੇਂ ਖੇਤਰਾਂ ਵਿੱਚ ਕਈ ਇਮਾਰਤਾਂ ਵਿੱਚ ਦਾਖਲ ਹੋ ਗਿਆ, ਜਿਸ ਨਾਲ ਉਨ੍ਹਾਂ ਨੂੰ ਕੁਝ ਨੁਕਸਾਨ ਹੋਇਆ। ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਲੇਹ ਕਸਬੇ ਵਿੱਚ ਖਾਸ ਤੌਰ 'ਤੇ ਖਕਸ਼ਾਲ, ਸਾਂਕੇਰ, ਸਕੰਪਰੀ, ਛਬੀ, ਜ਼ੰਗਸਤੀ ਅਤੇ ਮੁੱਖ ਬਾਜ਼ਾਰ ਗੋਂਪਾ ਸੋਮਾ ਖੇਤਰਾਂ ਵਿੱਚ ਬਚਾਅ ਅਤੇ ਮੁੜ ਵਸੇਬੇ ਦਾ ਕੰਮ ਚੱਲ ਰਿਹਾ ਹੈ।
Advertisement
Advertisement
×