Stock Market: ਸ਼ੇਅਰ ਬਜ਼ਾਰ ਦੀ ਤੇਜ਼ੀ ਨਾਲ ਸ਼ੁਰੂਆਤ, ਸੈਂਸੈਕਸ 74,600 ਪਾਰ
ਮੁੰਬਈ, 25 ਫਰਵਰੀ
ਸ਼ੁਰੂਆਤੀ ਕਾਰੋਬਾਰ ਵਿਚ ਮੀਡੀਆ ਅਤੇ ਆਟੋ ਸੈਕਟਰਾਂ ਦੇ ਸ਼ੇਅਰਾਂ ਦੀ ਖਰੀਦਦਾਰੀ ਸਾਹਮਣੇ ਆਉਣ ਕਾਰਨ ਮੰਗਲਵਾਰ ਨੂੰ ਭਾਰਤੀ ਬੈਂਚਮਾਰਕ ਸੂਚਕ ਉੱਚ ਪੱਧਰ ’ਤੇ ਖੁੱਲ੍ਹੇ। ਸਵੇਰੇ ਕਰੀਬ 9.36 ਵਜੇ ਸੈਂਸੈਕਸ 192.68 ਅੰਕ ਜਾਂ 0.26 ਫੀਸਦੀ ਚੜ੍ਹ ਕੇ 74,647.09 ’ਤੇ ਕਾਰੋਬਾਰ ਕਰ ਰਿਹਾ ਸੀ ਜਦਕਿ ਨਿਫਟੀ 33.85 ਅੰਕ ਜਾਂ 0.15 ਫੀਸਦੀ ਚੜ੍ਹ ਕੇ 22,587.20 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੌਰਾਨ ਸ਼ੁਰੂਆਤੀ ਕਾਰੋਬਾਰ ਵਿਚ ਰੁਪੱਈਆ ਅਮਰੀਕੀ ਡਾਲਰ ਦੇ ਮੁਕਾਬਲੇੇ 16 ਪੈਸੇ ਡਿੱਗ ਕੇ 86.88 ਦੇ ਪੱਧਰ ਨੂੰ ਪਹੁੰਚ ਗਿਆ ਹੈ। ਸੋਮਵਾਰ ਨੂੰ ਰੁਪੱਈਆ 86.72 ਦੇ ਪੱਧਰ ’ਤੇ ਬੰਦ ਹੋਇਆ ਸੀ।
ਮਾਹਿਰਾਂ ਮੁਤਾਬਕ ਨਿਫਟੀ ਨੇ ਹੇਠਲੇ ਪੱਧਰ ਨੂੰ ਤੋੜਿਆ ਹੈ। ਸੈਂਸੈਕਸ ਪੈਕ ਵਿੱਚ ਐਮਐਂਡਐਮ, ਜ਼ੋਮੈਟੋ, ਮਾਰੂਤੀ ਸੁਜ਼ੂਕੀ, ਨੇਸਲੇ ਇੰਡੀਆ, ਆਈਸੀਆਈਸੀਆਈ ਬੈਂਕ, ਹਿੰਦੁਸਤਾਨ ਯੂਨੀਲੀਵਰ, ਬਜਾਜ ਫਿਨਸਰਵ, ਭਾਰਤੀ ਏਅਰਟੈੱਲ ਅਤੇ ਕੋਟਕ ਮਹਿੰਦਰਾ ਬੈਂਕ ਸਭ ਤੋਂ ਵੱਧ ਲਾਭਕਾਰੀ ਸਨ। ਜਦੋਂ ਕਿ ਐਲਐਂਡਟੀ, ਟੈੱਕ ਮਹਿੰਦਰਾ, ਟੀਸੀਐਸ, ਪਾਵਰਗ੍ਰਿਡ, ਸਨ ਫਾਰਮਾ, ਐਨਟੀਪੀਸੀ, ਐੱਚਸੀਐੱਲ ਟੈਕ, ਅਲਟਰਾਟੈੱਕ ਸੀਮਿੰਟ ਅਤੇ ਟਾਈਟਨ ਸਭ ਤੋਂ ਵੱਧ ਘਾਟੇ ਵਾਲੇ ਸਨ। -ਆਈਏਐੱਨਐੱਸ