Maha Kumbh ਸਟੀਵ ਜੌਬਸ ਦੀ ਪਤਨੀ ਲੌਰੇਨ ਪੋਵੈਲ ਨੇ ਦੀਕਸ਼ਾ ਲਈ
ਮਹਾਮੰਡਲੇਸ਼ਵਰ ਕੈਲਾਸ਼ਆਨੰਦ ਗਿਰੀ ਨੇ ਆਪਣੀ ਸ਼ਿਸ਼ ਨੂੰ ‘ਕਮਲਾ’ ਨਾਮ ਦਿੱਤਾ
ਐਪਲ ਦੇ ਬਾਨੀ ਸਟੀਵ ਜੌਬਸ ਦੀ ਪਤਨੀ ਲੌਰੇਨ ਜੌਬਸ ਦੀਕਸ਼ਾ ਪ੍ਰਯਾਗਰਾਜ ਵਿਚ ਮਹਾਕੁੰਭ ਦੌਰਾਨ ਦੀਕਸ਼ਾ ਲੈਂਦੀ ਹੋਈ। ਫੋਟੋ: ਏਐੱਨਆਈ
Advertisement
ਮਹਾਕੁੰਭ ਨਗਰ(ਯੂਪੀ), 15 ਜਨਵਰੀ
ਐੱਪਲ ਦੇ ਸਹਿ-ਬਾਨੀ ਸਟੀਵ ਜੌਬਸ ਦੀ ਪਤਨੀ ਤੇ ਸਮਾਜ ਸੇਵੀ ਲੌਰੇਨ ਪੋਵੈੱਲ ਜੌਬਸ ਨੇ ਮਹਾਕੁੰਭ ਦੌਰਾਨ ਆਪਣੇ ਗੁਰੂ ਸਵਾਮੀ ਕੈਲਾਸ਼ਆਨੰਦ ਗਿਰੀ ਤੋਂ ਦੀਕਸ਼ਾ ਲਈ ਹੈ। ਪਿਛਲੇ ਤਿੰਨ ਦਿਨ ਤੋਂ ਮਹਾਕੁੰਭ ਦੇ ਕੈਂਪ ਵਿਚ ਮੌਜੂਦ ਪੋਵੈੱਲ ਨੂੰ ਉਸ ਦੇ ਗੁਰੂ ਨੇ ਅਧਿਆਤਮਕ ਨਾਮ ‘ਕਮਲਾ’ ਦਿੱਤਾ ਹੈ। ਸਵਾਮੀ ਕੈਲਾਸ਼ਆਨੰਦ ਗਿਰੀ ਮਹਾਮੰਡਲੇਸ਼ਵਰ ਜਾਂ ਪੰਚਾਇਤੀ ਅਖਾੜਾ ਸ਼੍ਰੀ ਨਿਰੰਜਨੀ ਦੇ ਮੁਖੀ ਹਨ। ਗਿਰੀ ਦੇ ਮੀਡੀਆ ਸਲਾਹਕਾਰ ਸ਼ਗੁਨ ਤਿਆਗੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਲੌਰੇਨ ਪੋਵੈੱਲ ਜੌਬਸ ਨੂੰ ਦੀਕਸ਼ਾ ਦੇਣ ਦਾ ਅਮਲ ਲੰਘੀ ਰਾਤ ਸ਼ੁਰੂ ਹੋਇਆ ਸੀ। ਗੁਰੂਜੀ ਨੇ ਇਸ ਰਸਮ ਦੌਰਾਨ ਉਸ ਨੂੰ ਪਵਿੱਤਰ ਕਾਲੀ ਬੀਜ ਮੰਤਰ ਦਿੱਤਾ। ਲੌਰੇਨ ਨੇ ਗਿਰੀ ਨੂੰ ਗੁਰੂ ਦਕਸ਼ਿਣਾ ਵਿਚ ਕੀ ਦਿੱਤਾ, ਇਸ ਬਾਰੇ ਭੇਤ ਬਰਕਰਾਰ ਹੈ।’’ ਦੀਕਸ਼ਾ ਦੇਣ ਦੀ ਰਸਮ ਸਵਾਮੀ ਕੈਲਾਸ਼ਆਨੰਦ ਗਿਰੀ ਦੇ ਕੈਂਪ ਵਿਚ ਹੋਈ, ਜਿਸ ਵਿਚ ਉਨ੍ਹਾਂ ਦੇ ਨਿੱਜੀ ਸਕੱਤਰ ਅਵੰਤਿਕਾਆਨੰਦ ਤੇ ਪਾਵੈੱਲ ਦੇ ਸਕੱਤਰ ਵੀ ਸ਼ਾਮਲ ਹੋਏ। -ਪੀਟੀਆਈ
Advertisement
Advertisement
×