ਐੱਸ ਐੱਸ ਸੀ (SSC) ਪ੍ਰੀਖਿਆ ਸੁਧਾਰ: ਉਮੀਦਵਾਰ ਹੁਣ ਪ੍ਰੀਖਿਆ ਤੋਂ ਬਾਅਦ ਵੇਖ ਸਕਣਗੇ ਪ੍ਰਸ਼ਨ ਪੱਤਰ ਤੇ ਜਵਾਬ
ਸਟਾਫ਼ ਸਿਲੈਕਸ਼ਨ ਕਮਿਸ਼ਨ (SSC) ਦੀਆਂ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰ ਹੁਣ ਪ੍ਰੀਖਿਆ ਦੇਣ ਤੋਂ ਬਾਅਦ ਆਪਣੇ ਪ੍ਰਸ਼ਨ ਪੱਤਰ, ਜਵਾਬ (responses) ਅਤੇ ਸਹੀ ਉੱਤਰ ਵੇਖ ਸਕਦੇ ਹਨ, ਕਿਉਂਕਿ ਕਮਿਸ਼ਨ ਨੇ ਆਪਣੀਆਂ ਪ੍ਰੀਖਿਆਵਾਂ ਨੂੰ ਹੋਰ ਪਾਰਦਰਸ਼ੀ ਅਤੇ ਸੁਰੱਖਿਅਤ ਬਣਾਉਣ ਲਈ ਕਈ...
ਸਟਾਫ਼ ਸਿਲੈਕਸ਼ਨ ਕਮਿਸ਼ਨ (SSC) ਦੀਆਂ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰ ਹੁਣ ਪ੍ਰੀਖਿਆ ਦੇਣ ਤੋਂ ਬਾਅਦ ਆਪਣੇ ਪ੍ਰਸ਼ਨ ਪੱਤਰ, ਜਵਾਬ (responses) ਅਤੇ ਸਹੀ ਉੱਤਰ ਵੇਖ ਸਕਦੇ ਹਨ, ਕਿਉਂਕਿ ਕਮਿਸ਼ਨ ਨੇ ਆਪਣੀਆਂ ਪ੍ਰੀਖਿਆਵਾਂ ਨੂੰ ਹੋਰ ਪਾਰਦਰਸ਼ੀ ਅਤੇ ਸੁਰੱਖਿਅਤ ਬਣਾਉਣ ਲਈ ਕਈ ਸੁਧਾਰ ਕੀਤੇ ਹਨ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਕਦਮ ਨਾਲ ਉਮੀਦਵਾਰਾਂ ਨੂੰ ਸਬੂਤਾਂ ਦੇ ਨਾਲ ਉੱਤਰ ਕੁੰਜੀਆਂ (answer keys) ਨੂੰ ਚੁਣੌਤੀ ਦੇਣ ਦੀ ਇਜਾਜ਼ਤ ਮਿਲੇਗੀ ਤੇ ਨਾਲ ਹੀ ਉਹ ਆਪਣੀ ਨਿੱਜੀ ਵਰਤੋਂ ਲਈ ਕਾਪੀਆਂ ਵੀ ਰੱਖ ਸਕਣਗੇ। ਉਨ੍ਹਾਂ ਕਿਹਾ ਕਿ ਇਹ ਕਦਮ ਪ੍ਰੀਖਿਆ ਦੀ ਅਖੰਡਤਾ (integrity) ਅਤੇ ਉਮੀਦਵਾਰਾਂ ਦੀ ਭਲਾਈ ਦੇ ਵਿਚਕਾਰ ਤਾਲਮੇਲ ਬਣਾਉਂਦੇ ਹਨ। ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਮੁੱਖ ਸੁਧਾਰ ਪ੍ਰਸ਼ਨ ਪੱਤਰਾਂ ਦੇ ਖੁਲਾਸੇ ਨਾਲ ਸਬੰਧਤ ਹੈ। ਇਸ ਵਿੱਚ ਕਿਹਾ ਗਿਆ ਹੈ, ‘ਐੱਸ ਐੱਸ ਸੀ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰ ਆਪਣੇ ਖੁਦ ਦੇ ਪ੍ਰਸ਼ਨ ਪੱਤਰ, ਜਵਾਬ ਅਤੇ ਸਹੀ ਉੱਤਰ ਵੇਖ ਸਕਦੇ ਹਨ।