ਸਪਾਈਸਜੈੱਟ ਨੇ ਸਟਾਫ ’ਤੇ ਹਮਲਾ ਕਰਨ ਵਾਲੇ ਫੌਜੀ ਅਧਿਕਾਰੀ ’ਤੇ ਹਵਾਈ ਸਫਰ ਲਈ ਪੰਜ ਸਾਲ ਦੀ ਪਾਬੰਦੀ ਲਾਈ
SpiceJet imposes 5-year flying ban on army officer who ‘assaulted’ its staff at Srinagar airport
ਸਪਾਈਸਜੈੱਟ SpiceJet ਨੇ ਇੱਕ ਸੀਨੀਅਰ ਫੌਜੀ ਅਧਿਕਾਰੀ army officer ਜਿਸ ਨੇ ਜੁਲਾਈ ਵਿੱਚ ਸ੍ਰੀਨਗਰ ਹਵਾਈ ਅੱਡੇ ’ਤੇ ਕਥਿਤ ਤੌਰ ’ਤੇ ਇਸ ਹਵਾਈ ਕੰਪਨੀ ਦੇ ਸਟਾਫ 'ਤੇ ਹਮਲਾ ਕੀਤਾ ਸੀ, ’ਤੇ ਹਵਾਈ ਸਫ਼ਰ ਕਰਨ ’ਤੇ ਪੰਜ ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ।
ਪੁਲੀਸ ਨੇ 26 ਜੁਲਾਈ ਨੂੰ ਸ੍ਰੀਨਗਰ ਕੌਮਾਂਤਰੀ ਹਵਾਈ ਅੱਡੇ ’ਤੇ ਸਪਾਈਸਜੈੱਟ ਦੇ ਚਾਰ ਕਰਮਚਾਰੀਆਂ ’ਤੇ ਹਮਲਾ ਕਰਨ ਅਤੇ ਜ਼ਖਮੀ ਕਰਨ ਦੇ ਦੋਸ਼ ਹੇਠ ਫੌਜੀ ਅਧਿਕਾਰੀ ਵਿਰੁੱਧ ਕੇਸ ਦਰਜ ਕੀਤਾ ਸੀ।
ਇਸ ਘਟਨਾਕ੍ਰਮ ਨਾਲ ਜੁੜੇ ਸੂਤਰਾਂ ਨੇ ਅੱਜ ਦੱਸਿਆ ਕਿ ਅਧਿਕਾਰੀ ਨੂੰ ਪੰਜ ਸਾਲਾਂ ਲਈ ਨੋ-ਫਲਾਈ ਸੂਚੀ ਵਿੱਚ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਫੌਜੀ ਅਧਿਕਾਰੀ ’ਤੇ ਇਸ ਸਮੇਂ ਦੌਰਾਨ ਏਅਰਲਾਈਨ ਵੱਲੋਂ ਸੰਚਾਲਿਤ ਕੀਤੀ ਜਾਣ ਵਾਲੀ ਕਿਸੇ ਵੀ ਘਰੇਲੂ, ਕੌਮਾਂਤਰੀ ਜਾਂ ਗੈਰ-ਸ਼ਡਿਊਲਡ ਉਡਾਣ ’ਚ ਸਫਰ ਕਰਨ ’ਤੇ ਪਾਬੰਦੀ ਲਾਈ ਗਈ ਹੈ। ਸਪਾਈਸਜੈੱਟ ਨੇ ਹਾਲੇ ਇਸ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ ਹੈ।
ਸਪਾਈਜੈੱਟ ਨੇ 3 ਅਗਸਤ ਨੂੰ ਕਿਹਾ ਸੀ ਕਿ ਫੌਜੀ ਅਧਿਕਾਰੀ, ਜਿਸ ਨੇ ਦਿੱਲੀ ਜਾਣ ਵਾਲੀ ਉਡਾਣ ਵਿੱਚ ਸਵਾਰ ਹੋਣਾ ਸੀ, ਨੇ 26 ਜੁਲਾਈ ਨੂੰ ਸ੍ਰੀਨਗਰ ਹਵਾਈ ਅੱਡੇ Srinagar International Airport ’ਤੇ ਏਅਰਲਾਈਨ ਗਰਾਊਂਡ ਸਟਾਫ ਦੇ ਚਾਰ ਮੈਂਬਰਾਂ ’ਤੇ ਹਮਲਾ ਕੀਤਾ ਅਤੇ ਉਨ੍ਹਾਂ ਵਿੱਚੋਂ ਇੱਕ ਦੀ ਰੀੜ੍ਹ ਦੀ ਹੱਡੀ ’ਤੇ ਸੱਟ ਲੱਗ ਗਈ।
ਦੱਸਣਯੋਗ ਹੈ ਕਿ ਫੌਜੀ ਅਧਿਕਾਰੀ ਨੇ ਜਵਾਬੀ ਸ਼ਿਕਾਇਤ ਕੀਤੀ ਸੀ, ਜਿਸ ਮਗਰੋਂ ਪੁਲੀਸ ਨੇ ਏਅਰਲਾਈਨ ਦੇ ਸਟਾਫ ਮੈਂਬਰਾਂ ਖ਼ਿਲਾਫ਼ ਐੇਫਆਈਆਰ ਦਰਜ ਕੀਤੀ ਸੀ।