Spicejet Assault: ‘ਉਸ ਨੇ ਮੇਰੇ ਮੂੰਹ 'ਤੇ ਸਾਮਾਨ ਮਾਰਿਆ’: ਸਪਾਈਸਜੈੱਟ ਮੁਲਾਜ਼ਮ ਨੇ ਦਿੱਤੇ ਘਟਨਾ ਦੇ ਵੇਰਵੇ
ਸਪਾਈਸਜੈੱਟ ਮੁਲਾਜ਼ਮ ਮੁਦੱਸਿਰ ਅਹਿਮਦ, ਜਿਸ 'ਤੇ ਸ੍ਰੀਨਗਰ ਹਵਾਈ ਅੱਡੇ 'ਤੇ ਇੱਕ ਫੌਜ ਅਧਿਕਾਰੀ ਨੇ ਹਮਲਾ ਕੀਤਾ ਸੀ, ਨੇ ਸੋਮਵਾਰ ਨੂੰ ਹੋਈ ਹਿੰਸਕ ਘਟਨਾ ਨੂੰ ਚੇਤੇ ਕਰਦਿਆਂ ਕਿਹਾ ਕਿ ਫੌਜੀ ਅਧਿਕਾਰੀ ਨੇ ਉਸ ਵੱਲੋਂ ਵਾਧੂ ਸਾਮਾਨ ਲਈ ਅਦਾਇਗੀ ਕਰਨ ਲਈ ਆਖੇ ਜਾਣ 'ਤੇ ਉਸ ਦੇ ਮੂੰਹ 'ਤੇ ਸਾਮਾਨ ਮਾਰਦਿਆਂ ਹਮਲਾ ਕਰ ਦਿੱਤਾ।।
ਮੁਦੱਸਿਰ ਅਹਿਮਦ ਨੇ ਦੱਸਿਆ, "ਉਸਨੇ ਮੇਰੇ ਮੂੰਹ 'ਤੇ ਸਾਮਾਨ ਮਾਰਿਆ। ਉਸਨੇ ਮੈਨੂੰ ਥੱਪੜ ਮਾਰਿਆ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ। ਉਸਨੇ ਮੈਨੂੰ ਮਾਰਨ ਲਈ ਆਪਣੀ ਘਸੁੰਨਾਂ ਅਤੇ ਠੁੱਡਾਂ ਦੀ ਵਰਤੋਂ ਕੀਤੀ। ਅੰਤ ਵਿੱਚ, ਉਸਨੇ ਮੈਨੂੰ ਮੁੱਕਾ ਮਾਰਿਆ ਅਤੇ ਮੈਂ ਡਿੱਗ ਪਿਆ।" ਗ਼ੌਰਤਲਬ ਹੈ ਕਿ ਹਮਲੇ ਕਾਰਨ ਸਪਾਈਸਜੈੱਟ ਕਰਮਚਾਰੀ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਹੈ।
ਉਸਨੇ ਕਿਹਾ ਕਿ ਯਾਤਰੀ ਦੇ ਹੈਂਡ ਬੈਗ ਦਾ ਭਾਰ 16 ਕਿਲੋ ਸੀ ਅਤੇ ਉਸ ਵਿੱਚ ਦੋ ਬੈਗ ਸਨ, ਜਦੋਂ ਕਿ ਅਸਲ ਵਿਚ ਸਿਰਫ਼ ਇੱਕ 7 ਕਿਲੋ ਦੇ ਬੈਗ ਦੀ ਇਜਾਜ਼ਤ ਹੈ। ਅਧਿਕਾਰੀ ਨੇ ਰੋਕੇ ਜਾਣ 'ਤੇ ਉਸ 'ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਅਹਿਮ ਨੇ ਕਿਹਾ, "ਉਸ ਕੋਲ ਦੋ ਬੈਗ ਸਨ। ਮੈਂ ਉਸਨੂੰ ਚੈਕਿੰਗ ਲਈ ਰੋਕਿਆ। ਜਿਉਂ ਹੀ ਮੈਂ ਉਸਨੂੰ ਪਾਸੇ ਜਾਣ ਲਈ ਕਿਹਾ, ਉਹ ਚੀਕਣ ਲੱਗ ਪਿਆ। ਮੈਂ ਉਸਨੂੰ ਦੱਸਿਆ ਕਿ ਉਸਦੇ ਹੈਂਡ ਬੈਗ ਦਾ ਭਾਰ 16 ਕਿਲੋ ਹੈ ਅਤੇ ਉਹ ਦੋ ਬੈਗ ਲੈ ਕੇ ਜਾ ਰਿਹਾ ਸੀ, ਜਦੋਂ ਕਿ ਸਿਰਫ਼ ਇੱਕ 7 ਕਿਲੋ ਦਾ ਬੈਗ ਲਿਜਾਣ ਦੀ ਇਜਾਜ਼ਤ ਹੈ। ਮੈਂ ਉਸਨੂੰ ਕਿਹਾ ਕਿ ਉਸਨੂੰ ਵਾਧੂ ਸਮਾਨ ਲਈ ਭੁਗਤਾਨ ਕਰਨਾ ਪਵੇਗਾ। ਉਸਨੇ ਫਿਰ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।"
ਇਸ ਤੋਂ ਇਲਾਵਾ ਫੌਜੀ ਅਧਿਕਾਰੀ ਨੇ ਹਵਾਈ ਅੱਡੇ 'ਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਦੇ ਸਟਾਫ ਨੂੰ ਵੀ ਧੱਕਾ ਦਿੱਤਾ ਅਤੇ ਬੋਰਡਿੰਗ ਗੇਟ ਵਿੱਚ ਦਾਖਲ ਹੋ ਗਿਆ। ਮੁਲਾਜ਼ਮ ਨੇ ਕਿਹਾ, "ਮੈਂ ਆਪਣੇ ਡਿਊਟੀ ਮੈਨੇਜਰ ਨੂੰ ਬੁਲਾਇਆ। ਮੈਨੇਜਰ ਨੇ ਵੀ ਉਸਨੂੰ ਸਮਝਾਇਆ ਪਰ ਉਹ ਨਹੀਂ ਮੰਨਿਆ।’’
ਇਹ ਘਟਨਾ 26 ਜੁਲਾਈ ਨੂੰ ਵਾਪਰੀ, ਜਦੋਂ ਫੌਜ ਦੇ ਅਧਿਕਾਰੀ ਨੇ ਸ੍ਰੀਨਗਰ ਹਵਾਈ ਅੱਡੇ 'ਤੇ ਸਪਾਈਸਜੈੱਟ ਦੇ ਚਾਰ ਗਰਾਊਂਡ ਸਟਾਫ ਮੈਂਬਰਾਂ 'ਤੇ ਕਥਿਤ ਤੌਰ 'ਤੇ ਹਮਲਾ ਕੀਤਾ।
ਐਤਵਾਰ ਨੂੰ ਭਾਰਤੀ ਫੌਜ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਵਿੱਚ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰ ਰਹੀ ਹੈ। ਫੌਜ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਜਾਣੂ ਹੈ ਅਤੇ ਅਨੁਸ਼ਾਸਨ ਦੇ ਉੱਚ ਮਿਆਰਾਂ ਪ੍ਰਤੀ ਆਪਣੀ ਵਚਨਬੱਧਤਾ 'ਤੇ ਜ਼ੋਰ ਦਿੱਤਾ ਹੈ। ਇਸਨੇ ਮਾਮਲੇ ਦੀ ਜਾਂਚ ਵਿੱਚ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰਨ ਦਾ ਵੀ ਭਰੋਸਾ ਦਿੱਤਾ ਹੈ। -ANI
SpiceJet, army officer, Srinagar airport, Jammu and Kashmir, Mudasir Ahmad SpiceJet