ਡੂੰਗਰਪੁਰ ਮਾਮਲੇ ’ਚ ਸਪਾ ਆਗੂ ਆਜ਼ਮ ਖਾਨ ਨੂੰ ਜ਼ਮਾਨਤ
ਅਲਾਹਾਬਾਦ ਹਾਈ ਕੋਰਟ ਨੇ ਅੱਜ ਸਮਾਜਵਾਦੀ ਪਾਰਟੀ (ਸਪਾ) ਦੇ ਆਗੂ ਆਜ਼ਮ ਖਾਨ ਨੂੰ ਡੂੰਗਰਪੁਰ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਇਸ ਮਾਮਲੇ ਵਿੱਚ ਰਿਹਾਇਸ਼ੀ ਕਾਲੋਨੀ ਨੂੰ ਕਥਿਤ ਤੌਰ ’ਤੇ ਜ਼ਬਰਦਸਤੀ ਖਾਲੀ ਕਰਵਾਇਆ ਗਿਆ ਸੀ। ਰਾਮਪੁਰ ਦੀ ਐੱਮ ਪੀ-ਐੱਮ ਐੱਲ ਏ...
Advertisement
ਅਲਾਹਾਬਾਦ ਹਾਈ ਕੋਰਟ ਨੇ ਅੱਜ ਸਮਾਜਵਾਦੀ ਪਾਰਟੀ (ਸਪਾ) ਦੇ ਆਗੂ ਆਜ਼ਮ ਖਾਨ ਨੂੰ ਡੂੰਗਰਪੁਰ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਇਸ ਮਾਮਲੇ ਵਿੱਚ ਰਿਹਾਇਸ਼ੀ ਕਾਲੋਨੀ ਨੂੰ ਕਥਿਤ ਤੌਰ ’ਤੇ ਜ਼ਬਰਦਸਤੀ ਖਾਲੀ ਕਰਵਾਇਆ ਗਿਆ ਸੀ। ਰਾਮਪੁਰ ਦੀ ਐੱਮ ਪੀ-ਐੱਮ ਐੱਲ ਏ ਅਦਾਲਤ ਨੇ ਆਜ਼ਮ ਖਾਨ ਨੂੰ ਦੋਸ਼ੀ ਕਰਾਰ ਦਿੰਦਿਆਂ 10 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਜੱਜ ਸਮੀਰ ਜੈਨ ਨੇ ਆਜ਼ਮ ਖਾਨ ਵੱਲੋਂ ਦਾਇਰ ਜ਼ਮਾਨਤ ਪਟੀਸ਼ਨ ’ਤੇ ਇਹ ਫ਼ੈਸਲਾ ਸੁਣਾਇਆ।
Advertisement
Advertisement
×