Sonia Gandhi: ਜਦੋਂ ਸੋਨੀਆ ਨੇ ਨਜ਼ਮਾ ਹੈਪਤੁੱਲਾ ਨੂੰ ਲੰਮੀ ਉਡੀਕ ਕਰਵਾਈ
ਨਵੀਂ ਦਿੱਲੀ, 1 ਦਸੰਬਰ
When Sonia kept Najma Heptulla waiting for an hour when she called from Berlin: ਇੰਟਰ-ਪਾਰਲੀਮੈਂਟਰੀ ਯੂਨੀਅਨ (ਆਈਪੀਯੂ) ਦੀ 1999 ਵਿਚ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਨਜਮਾ ਹੈਪਤੁੱਲਾ ਨੇ ਬਰਲਿਨ ਤੋਂ ਤਤਕਾਲੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਇਹ ਖਬਰ ਦੱਸਣ ਲਈ ਫੋਨ ਕੀਤਾ ਕਿ ਉਹ ਇਸ ਯੂਨੀਅਨ ਦੀ ਪ੍ਰਧਾਨ ਬਣ ਗਈ ਹੈ ਪਰ ਨਜ਼ਮਾ ਨੂੰ ਸੋਨੀਆ ਗਾਂਧੀ ਨਾਲ ਗੱਲ ਕਰਨ ਲਈ ਇੱਕ ਘੰਟਾ ਉਡੀਕ ਕਰਨੀ ਪਈ ਪਰ ਇਸ ਇੰਤਜ਼ਾਰ ਦੇ ਬਾਵਜੂਦ ਸੋਨੀਆ ਗਾਂਧੀ ਨੇ ਉਸ ਨਾਲ ਗੱਲ ਨਾ ਕੀਤੀ।
ਜ਼ਿਕਰਯੋਗ ਹੈ ਕਿ ਰਾਜ ਸਭਾ ਦੀ ਸਾਬਕਾ ਡਿਪਟੀ ਚੇਅਰਪਰਸਨ ਨਜਮਾ ਨੇ ਸੋਨੀਆ ਗਾਂਧੀ ਨਾਲ ਮਤਭੇਦਾਂ ਦੀਆਂ ਖਬਰਾਂ ਆਉਣ ਤੋਂ ਬਾਅਦ ਕਾਂਗਰਸ ਛੱਡ ਦਿੱਤੀ ਸੀ ਅਤੇ 2004 ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੇ ਆਪਣੀ ਹੁਣੇ ਰਿਲੀਜ਼ ਹੋਈ ਸਵੈ-ਜੀਵਨੀ ‘ਇਨ ਪਰਸਿਊਟ ਆਫ਼ ਡੈਮੋਕਰੇਸੀ: ਬਿਓਨਡ ਪਾਰਟੀ ਲਾਈਨਜ਼’ ਵਿੱਚ ਇਸ ਘਟਨਾ ਦਾ ਜ਼ਿਕਰ ਕੀਤਾ ਹੈ।
ਹੈਪਤੁੱਲਾ ਦਾ ਕਹਿਣਾ ਹੈ ਕਿ ਆਈਪੀਯੂ ਦੀ ਪ੍ਰਧਾਨਗੀ ਮਿਲਣਾ ਇਤਿਹਾਸਕ ਪਲ ਸੀ ਜੋ ਭਾਰਤੀ ਸੰਸਦ ਤੋਂ ਵਿਸ਼ਵ ਸੰਸਦੀ ਪੜਾਅ ਤੱਕ ਉਸ ਦੀ ਯਾਤਰਾ ਦੇ ਸਿਖਰ ਨੂੰ ਦਰਸਾਉਂਦਾ ਹੈ। ਨਜਮਾ ਨੇ ਲਿਖਿਆ, ਮੈਂ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਟੈਲੀਫੋਨ ਕੀਤਾ ਅਤੇ ਉਨ੍ਹਾਂ ਨੇ ਤੁਰੰਤ ਮੇਰੇ ਫੋਨ ਦਾ ਜਵਾਬ ਦਿੱਤਾ।’ ਉਨ੍ਹਾਂ ਕਿਹਾ ਕਿ ਇਹ ਸਨਮਾਨ ਵੱਡਾ ਸੀ ਕਿਉਂਕਿ ਇਹ ਸਨਮਾਨ ਭਾਰਤ ਦੇ ਹਿੱਸੇ ਆਇਆ ਸੀ ਅਤੇ ਦੂਜਾ ਇਹ ਇੱਕ ਭਾਰਤੀ ਮੁਸਲਮਾਨ ਔਰਤ ਨੂੰ ਮਿਲਿਆ ਸੀ। ਇਸ ਤੋਂ ਬਾਅਦ ਨਜਮਾ ਨੂੰ ਅਟਲ ਬਿਹਾਰੀ ਬਾਜਪੇਈ ਨੇ ਕਿਹਾ ਕਿ ਤੁਸੀਂ ਵਾਪਸ ਆ ਜਾਓ ਅਸੀਂ ਜਸ਼ਨ ਮਨਾਵਾਂਗੇ। ਇਸ ਤੋਂ ਬਾਅਦ ਉਨ੍ਹਾਂ ਕਾਂਗਰਸ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਫੋਨ ਕੀਤਾ ਤਾਂ ਉਸ ਦੇ ਸਟਾਫ ਵਿੱਚੋਂ ਇੱਕ ਨੇ ਕਿਹਾ ਕਿ ਮੈਡਮ ਬਿਜ਼ੀ ਹਨ ਪਰ ਜਦੋਂ ਉਸ ਨੇ ਕਿਹਾ ਕਿ ਉਹ ਬਰਲਿਨ ਤੋਂ ਅੰਤਰਰਾਸ਼ਟਰੀ ਕਾਲ ਕਰ ਰਹੀ ਹੈ ਤਾਂ ਉਨ੍ਹਾਂ ਸਿਰਫ਼ ਇੰਨਾ ਹੀ ਕਿਹਾ ਕਿ ਤੁਸੀਂ ਹੋਲਡ ਕਰੋ, ਇਸ ਤੋਂ ਬਾਅਦ ਉਹ ਪੂਰਾ ਇੱਕ ਘੰਟਾ ਇੰਤਜ਼ਾਰ ਕਰਦੀ ਰਹੀ ਪਰ ਸੋੋਨੀਆ ਜੀ ਫੋਨ ਲਾਈਨ ’ਤੇ ਨਾ ਹੀ ਆਏ ਤੇ ਨਾ ਹੀ ਉਨ੍ਹਾਂ ਨਾਲ ਗੱਲ ਕੀਤੀ।