ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਫੌਜੀ ਵੱਲੋਂ ਆਰਮੀ ਕੈਂਪ ’ਚ ਖ਼ੁਦਕੁਸ਼ੀ
ਸੰਤਰੀ ਦੀ ਡਿਊਟੀ ’ਤੇ ਤਾਇਨਾਤ ਫੌਜੀ ਨੇ ਆਪਣੀ ਹੀ ਸਰਵਿਸ ਰਾਈਫਲ ਨਾਲ ਖ਼ੁਦ ਨੂੰ ਗੋਲੀ ਮਾਰੀ
Advertisement
ਜੰਮੂ, 6 ਅਪਰੈਲ
ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਆਰਮੀ ਕੈਂਪ ਵਿਚ ਫੌਜੀ ਨੇ ਐਤਵਾਰ ਵੱਡੇ ਤੜਕੇ ਆਪਣੀ ਹੀ ਸਰਵਿਸ ਰਾਈਫਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਕਿਹਾ ਕਿ ਪੀੜਤ ਫੌਜੀ ਦੀ ਪਛਾਣ ਸਿਪਾਹੀ ਵਿਜੈ ਕੁਮਾਰ ਵਜੋਂ ਹੋਈ ਹੈ, ਜੋ 26 ਰਾਸ਼ਟਰੀ ਰਾਈਫਲਜ਼ ਵਿਚ ਤਾਇਨਾਤ ਸੀ।
Advertisement
ਅਧਿਕਾਰੀਆਂ ਨੇ ਕਿਹਾ ਕਿ ਵਿਜੈ ਕੁਮਾਰ ਧਾਰਮੁੰਡ ਫੌਜੀ ਹਸਪਤਾਲ ਵਿਚ ਸੰਤਰੀ ਦੀ ਡਿਊਟੀ ’ਤੇ ਤਾਇਨਾਤ ਸੀ ਜਦੋਂ ਉਸ ਨੇ 3:40 ਵਜੇ ਖੁ਼ਦ ਨੂੰ ਗੋਲੀ ਮਾਰ ਲਈ।
ਸੁਰੱਖਿਆ ਕਰਮੀ ਵੱਲੋਂ ਚੁੱਕੇ ਇਸ ਸਿਰੇ ਦੇ ਕਦਮ ਦੇ ਕਾਰਨਾਂ ਬਾਰੇ ਫੌਰੀ ਪਤਾ ਨਹੀਂ ਲੱਗ ਸਕਿਆ। ਲਾਸ਼ ਪੋਸਟ ਮਾਰਟਮ ਲਈ ਰਾਮਬਨ ਦੇ ਫੌਜੀ ਹਸਪਤਾਲ ਵਿਚ ਤਬਦੀਲ ਕਰ ਦਿੱਤੀ ਗਈ ਹੈ।
ਅਧਿਕਾਰੀਆਂ ਮੁਤਾਬਕ ਕੁਮਾਰ ਪਿੱਛੋਂ ਰਾਜਸਥਾਨ ਨਾਲ ਸਬੰਧਤ ਸੀ ਤੇ ਕਰੀਬ ਦੋ ਮਹੀਨਿਆਂ ਦੀ ਛੁੱਟੀ ਕੱਟਣ ਮਗਰੋਂ 28 ਮਾਰਚ ਨੂੰ ਡਿਊਟੀ ’ਤੇ ਪਰਤਿਆ ਸੀ। ਪੀਟੀਆਈ
Advertisement
×