ਸੋਹਰਾਬੂਦੀਨ ਮੁਕਾਬਲਾ: 22 ਮੁਲਜ਼ਮਾਂ ਨੂੰ ਬਰੀ ਕਰਨ ਨੂੰ ਚੁਣੌਤੀ ਨਹੀਂ ਦੇਵੇਗੀ ਸੀਬੀਆਈ
Sohrabuddin encounter case: After almost 7 years, CBI says won't challenge acquittal of 22 accused ਸੀਬੀਆਈ ਵਲੋਂ ਗੈਂਗਸਟਰ ਸੋਹਰਾਬੂਦੀਨ ਸ਼ੇਖ ਅਤੇ ਉਸ ਦੇ ਸਹਿਯੋਗੀ ਤੁਲਸੀਰਾਮ ਪ੍ਰਜਾਪਤੀ ਦੇ 2005 ਦੇ ਕਥਿਤ ਫਰਜ਼ੀ ਮੁਕਾਬਲੇ ਦੇ ਕੇਸ ਦੇ ਸਾਰੇ 22 ਮੁਲਜ਼ਮਾਂ ਨੂੰ ਬਰੀ...
Sohrabuddin encounter case: After almost 7 years, CBI says won't challenge acquittal of 22 accused ਸੀਬੀਆਈ ਵਲੋਂ ਗੈਂਗਸਟਰ ਸੋਹਰਾਬੂਦੀਨ ਸ਼ੇਖ ਅਤੇ ਉਸ ਦੇ ਸਹਿਯੋਗੀ ਤੁਲਸੀਰਾਮ ਪ੍ਰਜਾਪਤੀ ਦੇ 2005 ਦੇ ਕਥਿਤ ਫਰਜ਼ੀ ਮੁਕਾਬਲੇ ਦੇ ਕੇਸ ਦੇ ਸਾਰੇ 22 ਮੁਲਜ਼ਮਾਂ ਨੂੰ ਬਰੀ ਕਰਨ ਦੇ ਮਾਮਲੇ ਵਿਚ ਚੁਣੌਤੀ ਨਹੀਂ ਦਿੱਤੀ ਜਾਵੇਗੀ। ਇਸ ਸਬੰਧੀ ਏਜੰਸੀ ਨੇ ਬੰਬੇ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ।
ਜ਼ਿਕਰਯੋਗ ਹੈ ਕਿ ਵਿਸ਼ੇਸ਼ ਅਦਾਲਤ ਨੇ ਦਸੰਬਰ 2018 ਵਿੱਚ ਸਾਰੇ ਮੁਲਜ਼ਮਾਂ ਨੂੰ ਇਹ ਕਹਿੰਦਿਆਂ ਬਰੀ ਕਰ ਦਿੱਤਾ ਸੀ ਕਿ ਇਸਤਗਾਸਾ ਪੱਖ ਇਹ ਇਹ ਸਾਬਤ ਕਰਨ ਵਿਚ ਅਸਫਲ ਰਿਹਾ ਸੀ ਕਿ ਸ਼ੇਖ ਅਤੇ ਹੋਰਾਂ ਨੂੰ ਮਾਰਨ ਲਈ ਕੋਈ ਸਾਜ਼ਿਸ਼ ਰਚੀ ਗਈ ਸੀ।
ਸ਼ੇਖ ਦੇ ਭਰਾਵਾਂ ਰੁਬਾਬੂਦੀਨ ਅਤੇ ਨਯਾਬੂਦੀਨ ਸ਼ੇਖ ਨੇ ਬਰੀ ਕੀਤੇ ਜਾਣ ਦੇ ਫੈਸਲੇ ਨੂੰ ਅਪਰੈਲ 2019 ਵਿੱਚ ਚੁਣੌਤੀ ਦਿੱਤੀ ਸੀ। ਸੋਹਰਾਬੂਦੀਨ ਨੂੰ ਨਵੰਬਰ 2006 ਵਿੱਚ ਗੁਜਰਾਤ ਪੁਲੀਸ ਨੇ ਅਹਿਮਦਾਬਾਦ ਨੇੜੇ ਇੱਕ ਕਥਿਤ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਉਸ ਦੀ ਪਤਨੀ ਕੌਸਰ ਬੀ ਨੂੰ ਵੀ ਕਥਿਤ ਤੌਰ ’ਤੇ ਮਾਰ ਦਿੱਤਾ ਗਿਆ ਸੀ। ਇਸ ਕੇਸ ਦੇ ਮੁੱਖ ਗਵਾਹ ਤੁਲਸੀਰਾਮ ਪ੍ਰਜਾਪਤੀ ਨੂੰ ਦਸੰਬਰ 2006 ਵਿੱਚ ਇੱਕ ਹੋਰ ਕਥਿਤ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪ ਦਿੱਤੀ ਸੀ। ਇਸ ਤੋਂ ਬਾਅਦ ਇਸ ਕੇਸ ਨੂੰ ਮੁੰਬਈ ਤਬਦੀਲ ਕਰ ਦਿੱਤਾ ਗਿਆ।
ਇਸ ਮਾਮਲੇ ’ਦੀ ਜਸਟਿਸ ਚੰਦਰਸ਼ੇਖਰ ਅਤੇ ਜਸਟਿਸ ਗੌਤਮ ਅਨਖਦ ਦੇ ਬੈਂਚ ਨੇ ਸੁਣਵਾਈ ਕੀਤੀ। ਪੀਟੀਆਈ