DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਖੌਤੀ ਧਰਮ ਗੁਰੂ ਚੈਤਨਯਾਨੰਦ ਸਰਸਵਤੀ ਆਗਰਾ ਤੋਂ ਗ੍ਰਿਫ਼ਤਾਰ

ਮੁਲਜ਼ਮ ਕੋਲੋਂ ਫ਼ਰਜ਼ੀ ਵਿਜ਼ਟਿੰਗ ਕਾਰਡ ਵੀ ਬਰਾਮਦ

  • fb
  • twitter
  • whatsapp
  • whatsapp
Advertisement

Chaitanyanand Saraswati arrested: ਦਿੱਲੀ ਦੀ ਇੱਕ ਨਿੱਜੀ ਸੰਸਥਾ ਵਿੱਚ 17 ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਮੁਲਜ਼ਮ ਅਖੌਤੀ ਧਾਰਮਿਕ ਆਗੂ ਚੈਤਨਯਾਨੰਦ ਸਰਸਵਤੀ ਨੂੰ ਉੱਤਰ ਪ੍ਰਦੇਸ਼ ਦੇ ਆਗਰਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਦਿੱਲੀ ਪੁਲੀਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਟੀਮ ਨੇ ਸੂਚਨਾ ਦੇ ਆਧਾਰ 'ਤੇ ਸਰਸਵਤੀ (62) ਨੂੰ ਆਗਰਾ ਵਿੱਚੋਂ ਕਾਬੂ ਕੀਤਾ ਹੈ। ਇਸ ਤੋਂ ਪਹਿਲਾਂ, ਪੁਲੀਸ ਨੇ ਸਰਸਵਤੀ ਨਾਲ ਜੁੜੇ ਕਈ ਬੈਂਕ ਖਾਤਿਆਂ ਵਿੱਚ ਜਮ੍ਹਾਂ 8 ਕਰੋੜ ਰੁਪਏ ਦੇ ਲੈਣ-ਦੇਣ ’ਤੇ ਰੋਕ ਲਾ ਦਿੱਤੀ ਸੀ। ਅਖੌਤੀ ਧਾਰਮਿਕ ਆਗੂ ਵਿਰੁੱਧ ਦਰਜ ਐਫਆਈਆਰ ਮੁਤਾਬਕ ਉਹ ਵਿਦਿਆਰਥਣਾਂ ਨੂੰ ਦੇਰ ਰਾਤ ਆਪਣੇ ਕਮਰੇ ਵਿੱਚ ਆਉਣ ਅਤੇ ਉਨ੍ਹਾਂ ਨੂੰ ਇਤਰਾਜ਼ਯੋਗ ਸੰਦੇਸ਼ ਭੇਜਣ ਲਈ ਮਜਬੂਰ ਕਰਦਾ ਸੀ। ਉਸ ’ਤੇ ਆਪਣੇ ਫ਼ੋਨ ਰਾਹੀਂ ਉਨ੍ਹਾਂ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਕਰਨ ਦਾ ਵੀ ਦੋਸ਼ ਹੈ।

Advertisement

ਅਧਿਕਾਰੀ ਨੇ ਕਿਹਾ ਕਿ ਜਾਂਚ ਦੌਰਾਨ ਇਹ ਖੁਲਾਸਾ ਵੀ ਹੋਇਆ ਕਿ ਮੁਲਜ਼ਮ ਨੇ ਕਥਿਤ ਤੌਰ ’ਤੇ ਕਈ ਬੈਂਕ ਖਾਤੇ ਚਲਾਉਣ ਲਈ ਵੱਖ-ਵੱਖ ਨਾਵਾਂ ਅਤੇ ਵੇਰਵਿਆਂ ਦੀ ਵਰਤੋਂ ਕੀਤੀ ਅਤੇ ਆਪਣੇ ਵਿਰੁੱਧ ਐੱਫਆਈਆਰ ਦਰਜ ਹੋਣ ਤੋਂ ਬਾਅਦ 50 ਲੱਖ ਰੁਪਏ ਤੋਂ ਵੱਧ ਕਢਵਾ ਲਏ। ਖਾਤਾ ਖੋਲ੍ਹਣ ਸਮੇਂ ਉਸ ਨੇ ਕਥਿਤ ਤੌਰ ਵੱਖ-ਵੱਖ ਵੇਰਵਿਆਂ ਵਾਲੇ ਦਸਤਾਵੇਜ਼ ਪੇਸ਼ ਕੀਤੇ ਸਨ। ਪੁਲੀਸ ਨੂੰ ਉਸ ਕੋਲੋਂ ਕੁਝ ਫ਼ਰਜ਼ੀ ਵਿਜ਼ਟਿੰਗ ਕਾਰਡ ਵੀ ਮਿਲੇ ਹਨ ਜੋ ਉਸ ਨੂੰ ਸੰਯੁਕਤ ਰਾਸ਼ਟਰ ਅਤੇ ਬ੍ਰਿਕਸ ਨਾਲ ਜੁੜੇ ਹੋਏ ਦਿਖਾਉਂਦੇ ਹਨ।

Advertisement
×