DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਸ਼ਮੀਰ ਵਿੱਚ ਬਰਫਬਾਰੀ; ਕਈ ਸੜਕਾਂ ਬੰਦ

ਮੌਸਮ ਖਰਾਬ ਹੋਣ ਕਾਰਨ ਤਲੈਲ ਤੇ ਗੁਰੇਜ਼ ਵਿੱਚ ਸਕੂਲ ਬੰਦ ਕੀਤੇ
  • fb
  • twitter
  • whatsapp
  • whatsapp
featured-img featured-img
ਗੁਲਮਰਗ ਦੇ ਸਕੀ ਰਿਜ਼ੌਰਟ ਵਿੱਚ ਬਰਫ਼ਬਾਰੀ ਦਾ ਆਨੰਦ ਮਾਣਦੇ ਹੋਏ ਸੈਲਾਨੀ। -ਫੋਟੋ: ਏਐੱਨਆਈ
Advertisement

ਜੰਮੂ, 19 ਅਪਰੈਲ

suspension of school up to Class 8 in Tulail and up to Class 5 in Gurez ਕਸ਼ਮੀਰ ਦੇ ਉੱਚੇ ਖੇਤਰਾਂ ਵਿੱਚ ਤਾਜ਼ਾ ਬਰਫਬਾਰੀ ਹੋਈ ਤੇ ਵਾਦੀ ਵਿਚ ਕਈ ਥਾਈਂ ਮੀਂਹ ਪਿਆ। ਇਸ ਤੋਂ ਇਲਾਵਾ ਤਲੈਲ ਤੇ ਗੁਰੇਜ਼ ਵਿਚ ਬਰਫਬਾਰੀ ਤੇ ਖਰਾਬ ਮੌਸਮ ਕਾਰਨ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬਾਂਦੀਪੋਰਾ ਦੇ ਤੁਲੈਲ ਤੇ ਗੁਰੇਜ਼ ਤੇ ਦੱਖਣੀ ਕਸ਼ਮੀਰ ਦੇ ਸਿੰਥਨ ਟੌਪ ਵਿਚ ਬਰਫਬਾਰੀ ਹੋਈ। ਇਸ ਕਾਰਨ ਗੁਰੇਜ਼-ਬਾਂਦੀਪੋਰਾ ਸੜਕ ਨੂੰ ਭਾਰੀ ਬਰਫਬਾਰੀ ਹੋਣ ਕਾਰਨ ਬੰਦ ਕਰ ਦਿੱਤਾ ਗਿਆ ਹੈ। ਤੁਲੈਲ ਵਿਚ ਅੱਠਵੀਂ ਜਮਾਤ ਤਕ ਦੇ ਸਕੂਲ ਤੇ ਗੁਰੇਜ਼ ਵਿਚ ਪੰਜਵੀਂ ਤਕ ਦੇ ਸਕੂਲਾਂ ਨੂੰ ਅਗਲੇ ਹੁਕਮਾਂ ਤਕ ਬੰਦ ਕਰ ਦਿੱਤਾ ਗਿਆ ਹੈ। ਇੱਥੇ ਲਗਾਤਾਰ ਬਰਫਬਾਰੀ ਹੋ ਰਹੀ ਹੈ। ਇਸ ਤੋਂ ਇਲਾਵਾ ਸ੍ਰੀਨਗਰ ਲੇਹ ਮਾਰਗ ਤੇ ਜੋਜ਼ੀਲਾ, ਮੁਗਲ ਰੋਡ ਤੇ ਹੋਰ ਖੇਤਰਾਂ ਵਿਚ ਵੀ ਤਾਜ਼ਾ ਬਰਫਬਾਰੀ ਹੋਈ। ਇਸ ਕਾਰਨ ਜੋਜ਼ੀਲਾ ਤੇ ਮੁਗਲ ਰੋਡ ’ਤੇ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਹੈ। ਕਸ਼ਮੀਰ ਦੇ ਹੋਰ ਖੇਤਰਾਂ ਵਿਚ ਵੀ ਅੱਜ ਭਾਰੀ ਮੀਂਹ ਪਿਆ।

Advertisement

Advertisement
×