Advertisement
ਕੁਪਵਾੜਾ, 8 ਦਸੰਬਰ
Snow: ਇੱਥੋਂ ਦੇ ਮਾਛਿਲ ਸੈਕਟਰ ਵਿੱਚ ਅੱਜ ਮੁੜ ਬਰਫ਼ਬਾਰੀ ਹੋਈ ਜਿਸ ਕਾਰਨ ਇਸ ਖੇਤਰ ਵਿਚ ਠੰਢ ਹੋਰ ਵਧ ਗਈ ਹੈ। ਇਸ ਤੋਂ ਪਹਿਲਾਂ ਕੁਪਵਾੜਾ ਜ਼ਿਲ੍ਹੇ ਦੇ ਮਾਛਿਲ ਸੈਕਟਰ ਵਿੱਚ 16 ਨਵੰਬਰ ਨੂੰ ਬਰਫ਼ ਪਈ ਸੀ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪਿਤੀ ਵਿਚ ਵੀ ਅੱਜ ਬਰਫਬਾਰੀ ਹੋਈ ਜਿਸ ਕਾਰਨ ਪਹਾੜਾਂ ਦੀਆਂ ਚੋਟੀਆਂ ਚਿੱਟੇ ਰੰਗ ਵਿੱਚ ਰੰਗੀਆਂ ਗਈਆਂ ਹਨ। ਪੁਲੀਸ ਪ੍ਰਸ਼ਾਸਨ ਨੇ ਸੈਲਾਨੀਆਂ ਨੂੰ ਯਾਤਰਾ ਦੌਰਾਨ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਹਿਮਾਚਲ ਪ੍ਰਦੇਸ਼ ਦੇ ਮੌਸਮ ਵਿਭਾਗ ਨੇ ਵੀ ਸੈਲਾਨੀਆਂ ਨੂੰ ਉਚੇ ਖੇਤਰਾਂ ਵਿਚ ਜਾਣ ਵੇਲੇ ਮੌਸਮ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰਨ ਲਈ ਕਿਹਾ ਹੈ।
Advertisement
Advertisement
×