DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Smriti Irani’s USAID link: ਸਮ੍ਰਿਤੀ ਇਰਾਨੀ ਦੇ USAID ਲਿੰਕ ’ਤੇ ਨਿਸ਼ਾਨਾ ਸੇਧਦਿਆਂ ਕਾਂਗਰਸ ਨੇ ਪੁੱਛਿਆ ‘ਰਸੋਦੇ ਮੇਂ ਕੌਨ ਥਾ’

Smriti Irani’s USAID link: Congress takes ‘rasode mein kaun tha’ dig at BJP
  • fb
  • twitter
  • whatsapp
  • whatsapp
Advertisement

ਮੋੜਵਾਂ ਹਮਲਾ ਕਰਦਿਆਂ ਭਾਜਪਾ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ (WHO) ਨੇ ਸਮ੍ਰਿਤੀ ਇਰਾਨੀ ਨੂੰ 2002 ਤੋਂ 2005 ਤੱਕ ਓਰਲ ਰੀਹਾਈਡਰੇਸ਼ਨ ਸਾਲਟਸ (ORS) ਸਦਭਾਵਨਾ ਬ੍ਰਾਂਡ ਅੰਬੈਸਡਰ ਵਜੋਂ ਕੀਤਾ ਸੀ ਨਿਯੁਕਤ

ਟ੍ਰਿਬਿਊਨ ਨਿਊਜ਼ ਸਰਵਿਸ

Advertisement

ਨਵੀਂ ਦਿੱਲੀ, 18 ਫਰਵਰੀ

ਕਾਂਗਰਸ ਨੇ ਮੰਗਲਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਸਮ੍ਰਿਤੀ ਇਰਾਨੀ (Smriti Irani) ਦੇ USAID ਵੱਲੋਂ ਕਥਿਤ ਤੌਰ 'ਤੇ ਫੰਡ ਕੀਤੇ ਗਏ ਇੱਕ ਪ੍ਰੋਗਰਾਮ ਨਾਲ ਪੁਰਾਣੇ ਸਬੰਧਾਂ 'ਤੇ ਭਾਜਪਾ 'ਤੇ ‘ਰਸੋਦੇ ਮੈਂ ਕੌਨ ਥਾ?’ (Rasode mein kaun tha?) ਸਵਾਲ ਕਰਦਿਆਂ ਨਿਸ਼ਾਨਾ ਲਾਇਆ ਹੈ। ਗ਼ੌਰਤਲਬ ਹੈ ਕਿ ਅਮਰੀਕਾ ਵਿਚ ਇਹ ਪ੍ਰੋਗਰਾਮ ਮਾੜੇ ਦੌਰ ਵਿਚ ਘਿਰ ਗਿਆ ਹੈ।

ਇਸ ਸਬੰਧੀ ਕਾਂਗਰਸੀ ਆਗੂ ਪ੍ਰਿਯਾਂਕ ਖੜਗੇ ਨੇ ਐਕਸ 'ਤੇ ਇਕ ਪੋਸਟ ਪਾਈ ਹੈ ਅਤੇ ਨਾਲ ਹੀ ਇਸ ਦਾਅਵੇ ਸਬੰਧੀ ਇੱਕ ਪੁਰਾਣੇ ਸਰਕਾਰੀ ਪ੍ਰੈਸ ਬਿਆਨ ਨੂੰ ਨੱਥੀ ਕੀਤਾ ਹੈ। ਉਨ੍ਹਾਂ ਕਿਹਾ ਹੈ, "ਸਮ੍ਰਿਤੀ ਇਰਾਨੀ ਮੋਂਟੇ ਕਾਰਲੋ ਟੀਵੀ ਫੈਸਟੀਵਲ ਵਿੱਚ ਦੇਸ਼ ਦੀ ਪਹਿਲੀ ਪ੍ਰਤੀਨਿਧੀ ਸੀ ਅਤੇ ਉਸਨੂੰ USAID ਦੁਆਰਾ WHO-ORS ਪ੍ਰੋਗਰਾਮ ਲਈ ਤਿੰਨ ਸਾਲਾਂ ਲਈ ਭਾਰਤ ਵਿੱਚ ਸਦਭਾਵਨਾ ਰਾਜਦੂਤ ਵਜੋਂ ਵੀ ਨਿਯੁਕਤ ਕੀਤਾ ਗਿਆ ਸੀ।"

ਉਨ੍ਹਾਂ ਸਵਾਲ ਕੀਤਾ, "ਰੌਹਕ। ਸਰਕਾਰ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ ਸ੍ਰੀਮਤੀ ਸਮ੍ਰਿਤੀ ਇਰਾਨੀ ਦੇ ਜੀਵਨ ਵੇਰਵੇ (bio) ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਭਾਰਤ ਵਿੱਚ USAID 'ਗੁੱਡਵਿਲ ਅੰਬੈਸਡਰ' ਵਜੋਂ ਸੇਵਾ ਨਿਭਾਈ ਹੈ। ਕੀ ਇਸਦਾ ਮਤਲਬ ਹੈ ਕਿ ਭਾਜਪਾ ਦੇ ਸਿਆਸਤਦਾਨ ਜਾਰਜ ਸੋਰੋਸ (George Soros) ਦੇ ਅਸਲ ਏਜੰਟ ਹਨ?" ਉਨ੍ਹਾਂ ਨਾਲ ਹੀ ਕਿਹਾ ਕਿ ਇਸ ਮੁਹਿੰਮ ਨੂੰ USAID ਫੰਡ ਮਿਲੇ ਸਨ।

ਗ਼ੌਰਤਲਬ ਹੈ ਕਿ ਭਾਜਪਾ ਕਾਂਗਰਸ 'ਤੇ ਅਮਰੀਕੀ ਹੈੱਜ ਫੰਡ ਕਾਰੋਬਾਰੀ ਸੋਰੋਸ ਅਤੇ ਸੋਨੀਆ ਗਾਂਧੀ ਵਿਚਕਾਰ ਮਿਲੀਭੁਗਤ ਹੋਣ ਦੇ ਦੋਸ਼ ਲਗਾ ਰਹੀ ਹੈ ਅਤੇ ਕਾਂਗਰਸ ਇਨ੍ਹਾਂ ਦੋਸ਼ਾਂ ਨੂੰ ਨਕਾਰਦੀ ਆ ਰਹੀ ਹੈ।

ਹਮਲੇ ਵਿਚ ਸ਼ਾਮਲ ਹੁੰਦਿਆਂ ਕੁੱਲ ਹਿੰਦ ਕਾਂਗਰਸ ਕਮੇਟੀ (AICC) ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ, ਜੋ ਕਿ ਕਾਂਗਰਸ ਦੀ ਅਗਵਾਈ ਵਾਲੀ ਸਾਬਕਾ UPA 'ਤੇ USAID ਫੰਡਿੰਗ ਸਵੀਕਾਰ ਕਰਨ ਦਾ ਦੋਸ਼ ਲਗਾ ਰਹੀ ਹੈ।

ਖੇੜਾ ਨੇ ਇਰਾਨੀ 'ਤੇ ਹਮਲਾ ਕਰਦਿਆਂ ਕਿਹਾ, "ਬਹੁਤ ਵਧੀਆ। ਆਖ਼ਰ ਸਾਨੂੰ ਭਾਜਪਾ ਦੇ ਮਨਪਸੰਦ ਸਵਾਲ - ‘‘ਰਸੋਦੇ (ਰਸੋਈ) ਵਿਚ ਕੌਣ ਸੀ?’’ ਦਾ ਜਵਾਬ ਮਿਲ ਗਿਆ ਹੈ। ਜਾਰਜ ਸੋਰੋਸ ਦੀ ਅਸਲ ਏਜੰਟ ਸਮ੍ਰਿਤੀ ਇਰਾਨੀ ਨਿਕਲੀ ਹੈ।’’

ਕੀ ਹੈ ‘ਰਸੋਦੇ ਮੇਂ ਕੌਨ ਥਾ’?

"ਰਸੋਦੇ ਮੈਂ ਕੌਨ ਥਾ" (‘rasode mein kaun tha’) (ਜਿਸ ਦਾ ਅਨੁਵਾਦ "ਰਸੋਈ ਵਿੱਚ ਕੌਣ ਸੀ?" ਵਜੋਂ ਕੀਤਾ ਜਾ ਸਕਦਾ ਹੈ) ਭਾਰਤ ਵਿੱਚ ਇੱਕ ਵਾਇਰਲ ਮੀਮ ਬਣ ਗਿਆ, ਜੋ ਕਿ ਪ੍ਰਸਿੱਧ ਭਾਰਤੀ ਟੈਲੀਵਿਜ਼ਨ ਸ਼ੋਅ "ਸਾਥ ਨਿਭਾਨਾ ਸਾਥੀਆ" ਦੇ ਇੱਕ ਦ੍ਰਿਸ਼ ਤੋਂ ਆਇਆ ਹੈ। ਇਸ ਦ੍ਰਿਸ਼ ਵਿੱਚ, ਕੋਕਿਲਾਬੇਨ ਨਾਮੀ ਪਾਤਰ ਇੱਕ ਹੋਰ ਪਾਤਰ ਨੂੰ ਸਵਾਲ ਕਰਦੀ ਹੈ ਕਿ ‘ਰਸੋਈ ਵਿੱਚ ਕੌਣ ਸੀ’? ਜਿਸ ਨਾਲ ਹਾਸੋਹੀਣਾ ਅਤੇ ਨਾਟਕੀ ਮਾਹੌਲ ਪੈਦਾ ਹੁੰਦਾ ਹੈ।

ਹਾਲ ਹੀ ਵਿੱਚ ਇਹ ਵਾਕੰਸ਼ ਸਮੱਗਰੀ ਦੇ ਵੱਖ-ਵੱਖ ਰੂਪਾਂ ਵਿੱਚ ਮੁੜ ਉੱਭਰਿਆ ਹੈ, ਜਿਸ ਵਿੱਚ ਮੀਮਜ਼, ਵੀਡੀਓਜ਼ ਅਤੇ ਸੋਸ਼ਲ ਮੀਡੀਆ ਪੋਸਟਾਂ ਸ਼ਾਮਲ ਹਨ, ਜੋ ਅਕਸਰ ਹਾਸੋਹੀਣੇ ਢੰਗ ਨਾਲ ਸਥਿਤੀਆਂ 'ਤੇ ਸਵਾਲ ਕਰਨ ਜਾਂ ਸਬੰਧਤ ਸਮੱਗਰੀ ਬਣਾਉਣ ਲਈ ਵਰਤੀਆਂ ਜਾਂਦੀਆਂ ਹਨ। ਇਸ ਮੁੜ-ਉਭਾਰ ਦਾ ਕਾਰਨ ਪੁਰਾਣੀਆਂ ਯਾਦਾਂ, ਇੰਸਟਾਗ੍ਰਾਮ ਅਤੇ ਟਵਿੱਟਰ ਵਰਗੇ ਪਲੇਟਫਾਰਮਾਂ 'ਤੇ ਮੀਮ ਸੱਭਿਆਚਾਰ ਅਤੇ ਵੱਖ-ਵੱਖ ਸੰਦਰਭਾਂ ਵਿੱਚ ਵਾਕੰਸ਼ ਦੀ ਅਨੁਕੂਲਤਾ ਨੂੰ ਮੰਨਿਆ ਜਾ ਸਕਦਾ ਹੈ।

Advertisement
×