Advertisement
ਗੰਗਟੋਕ, 30 ਨਵੰਬਰ
ਪੱਛਮੀ ਬੰਗਾਲ-ਸਿੱਕਮ ਹੱਦ ’ਤੇ ਬੱਸ ਅੱਜ ਦੁਪਹਿਰ ਸਮੇਂ ਤਕਰੀਬਨ 150 ਫੁੱਟ ਡੂੰਘੀ ਖੱਡ ’ਚ ਡਿੱਗ ਗਈ, ਜਿਸ ਕਾਰਨ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਰੰਗਪੋ ਹੱਦ ਤੋਂ ਤਕਰੀਬਨ ਇੱਕ ਕਿਲੋਮੀਟਰ ਦੂਰ ਅੰਧੇਰੀ ਤੇ ਅਟਲ ਸੇਤੂ ਵਿਚਾਲੇ ਬਾਅਦ ਦੁਪਹਿਰ ਤਿੰਨ ਵਜੇ ਇਹ ਹਾਦਸਾ ਵਾਪਰਿਆ। ਬੱਸ ਕੌਮੀ ਰਾਜਮਾਰਗ-10 ਤੋਂ ਰਾਹ ਭਟਕ ਗਈ ਸੀ, ਜਿਸ ਮਗਰੋਂ ਇਹ ਤੀਸਤਾ ਨਦੀ ਕਿਨਾਰੇ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਸਿਲੀਗੁੜੀ ਤੋਂ ਗੰਗਟੋਕ ਵੱਲ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ’ਚ ਮਹਿਲਾ ਸਮੇਤ ਪੰਜ ਜਣਿਆਂ ਦੀ ਮੌਤ ਹੋ ਗਈ ਹੈ। ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਤੇ ਜ਼ਖ਼ਮੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਜ਼ਖ਼ਮੀਆਂ ਨੂੰ ਰੰਗਪੋ ਦੇ ਸਿਹਤ ਕੇਂਦਰ ’ਚ ਭਰਤੀ ਕਰਵਾਇਆ ਗਿਆ ਹੈ। ਪੁਲੀਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਕਿਉਂਕਿ ਕਈ ਜ਼ਖ਼ਮੀਆਂ ਦੀ ਹਾਲਤ ਬੇਹੱਦ ਗੰਭੀਰ ਹੈ। -ਪੀਟੀਆਈ
Advertisement
Advertisement
×