ਸਿੱਕਮ: 76 ਫੌਜੀਆਂ ਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਕੱਢਿਆ
ਗੰਗਟੋਕ: ਉੱਤਰੀ ਸਿੱਕਮ ਦੇ ਛਤੇਨ ’ਚ 76 ਫੌਜੀਆਂ ਨੂੰ ਸ਼ਨਿਚਰਵਾਰ ਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਕੱਢਿਆ ਗਿਆ, ਜਿਥੇ ਮੋਹਲੇਧਾਰ ਮੀਂਹ ਮਗਰੋਂ ਢਿੱਗਾਂ ਡਿੱਗਣ ਕਾਰਨ ਸੜਕ ਸੰਪਰਕ ਟੁੱਟ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤਾਲਮੇਲ ਬਣਾ ਕੇ ਸਾਰਿਆਂ ਨੂੰ ਉਥੋਂ ਬਾਹਰ ਕੱਢ...
Advertisement
ਗੰਗਟੋਕ: ਉੱਤਰੀ ਸਿੱਕਮ ਦੇ ਛਤੇਨ ’ਚ 76 ਫੌਜੀਆਂ ਨੂੰ ਸ਼ਨਿਚਰਵਾਰ ਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਕੱਢਿਆ ਗਿਆ, ਜਿਥੇ ਮੋਹਲੇਧਾਰ ਮੀਂਹ ਮਗਰੋਂ ਢਿੱਗਾਂ ਡਿੱਗਣ ਕਾਰਨ ਸੜਕ ਸੰਪਰਕ ਟੁੱਟ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਤਾਲਮੇਲ ਬਣਾ ਕੇ ਸਾਰਿਆਂ ਨੂੰ ਉਥੋਂ ਬਾਹਰ ਕੱਢ ਲਿਆ ਗਿਆ ਹੈ। ਇਸ ਤੋਂ ਪਹਿਲਾਂ ਉਥੇ ਫਸੇ ਸਾਰੇ ਸੈਲਾਨੀਆਂ ਨੂੰ ਵੀ ਬਚਾਇਆ ਜਾ ਚੁੱਕਿਆ ਹੈ। ਅਧਿਕਾਰੀ ਨੇ ਦੱਸਿਆ, ‘‘ਕੁੱਲ 76 ਜਵਾਨਾਂ ਨੂੰ ਤਿੰਨ ਐੱਮਆਈ-17 ਹੈਲੀਕਾਪਟਰਾਂ ਰਾਹੀਂ ਕੱਢਿਆ ਗਿਆ। ਛਤੇਨ ’ਚ ਹਵਾਈ ਨਿਕਾਸੀ ਮੁਹਿੰਮ ਅੱਜ ਖ਼ਤਮ ਹੋ ਗਈ। ਹੈਲੀਕਾਪਟਰਾਂ ਨੇ ਜਵਾਨਾਂ ਨੂੰ ਛਤੇਨ ਤੋਂ ਪਾਕਯੋਂਗ ਗਰੀਨਫੀਲਡ ਹਵਾਈ ਅੱਡੇ ਤੱਕ ਪਹੁੰਚਾਇਆ।’’ -ਪੀਟੀਆਈ
Advertisement
Advertisement
×