DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿੱਖ ਮਹਿਲਾ ਹਰਜੀਤ ਕੌਰ ਨੂੰ ਹੱਥਕੜੀ ਨਹੀਂ ਲਗਾਈ, ਪਰ ਦੁਰਵਿਵਹਾਰ ਹੋਇਆ: ਜੈਸ਼ੰਕਰ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀਰਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ ਸਿੱਖ ਮਹਿਲਾ ਹਰਜੀਤ ਕੌਰ—ਜਿਸ ਨੂੰ ਹਾਲ ਹੀ ਵਿੱਚ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ—ਨੂੰ ਹਟਾਏ ਜਾਣ ਸਮੇਂ ਹੱਥਕੜੀ ਨਹੀਂ ਲਗਾਈ ਗਈ ਸੀ, ਪਰ ਭਾਰਤ ਦੀ ਫਲਾਈਟ 'ਤੇ ਚੜ੍ਹਾਉਣ ਤੋਂ...

  • fb
  • twitter
  • whatsapp
  • whatsapp
featured-img featured-img
ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਰਾਜ ਸਭਾ ਵਿਚ ਬੋਲਦੇ ਹੋਏ। ਫੋਟੋ: ਪੀਟੀਆਈ
Advertisement

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀਰਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ ਸਿੱਖ ਮਹਿਲਾ ਹਰਜੀਤ ਕੌਰ—ਜਿਸ ਨੂੰ ਹਾਲ ਹੀ ਵਿੱਚ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ—ਨੂੰ ਹਟਾਏ ਜਾਣ ਸਮੇਂ ਹੱਥਕੜੀ ਨਹੀਂ ਲਗਾਈ ਗਈ ਸੀ, ਪਰ ਭਾਰਤ ਦੀ ਫਲਾਈਟ 'ਤੇ ਚੜ੍ਹਾਉਣ ਤੋਂ ਪਹਿਲਾਂ ਉਸ ਨੂੰ ਹਿਰਾਸਤ ਵਿੱਚ ਬਦਸਲੂਕੀ ਦਾ ਸਾਹਮਣਾ ਕਰਨਾ ਪਿਆ।

ਸੰਸਦ ਮੈਂਬਰ ਵੱਲੋਂ ਉਠਾਈਆਂ ਗਈਆਂ ਚਿੰਤਾਵਾਂ ਦਾ ਜਵਾਬ ਦਿੰਦੇ ਹੋਏ ਡਾ. ਜੈਸ਼ੰਕਰ ਨੇ ਕੌਰ ਦੇ ਆਪਣੇ ਵਕੀਲ ਦੇ ਬਿਆਨ ਦਾ ਹਵਾਲਾ ਦਿੱਤਾ, ਜਿਸ ਨੇ ਕਿਹਾ ਸੀ, "ਸ਼ੁਕਰ ਹੈ ਕਿ ਉਨ੍ਹਾਂ ਨੇ ਉਸ ਨੂੰ ਹੱਥਕੜੀ ਨਹੀਂ ਲਗਾਈ। ਇੱਕ ਅਧਿਕਾਰੀ ਅਜਿਹਾ ਕਰਨ ਜਾ ਰਿਹਾ ਸੀ ਪਰ ਦੂਜੇ ਅਧਿਕਾਰੀ ਨੇ ਉਸ ਦੀ ਉਮਰ ਦੇ ਕਾਰਨ ਮਨਾ ਕਰ ਦਿੱਤਾ।"

Advertisement

ਜੈਸ਼ੰਕਰ ਨੇ ਕਿਹਾ ਕਿ ਭਾਰਤੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਪਹੁੰਚਣ 'ਤੇ ਕੌਰ ਨੂੰ ਹੱਥਕੜੀ ਨਹੀਂ ਲਗਾਈ ਗਈ ਸੀ।

Advertisement

ਉਨ੍ਹਾਂ ਕਿਹਾ, “ਜਦੋਂ ਵੀ ਡਿਪੋਰਟੀਆਂ ਵਾਲੀ ਫਲਾਈਟ ਉਤਰਦੀ ਹੈ—ਭਾਵੇਂ ਉਹ ਚਾਰਟਰਡ ਹੋਵੇ ਜਾਂ ਕਮਰਸ਼ੀਅਲ—ਸਾਡੇ ਅਧਿਕਾਰੀ ਹਰ ਵਿਅਕਤੀ ਦਾ ਇੰਟਰਵਿਊ ਲੈਂਦੇ ਹਨ। ਇਸ ਮਾਮਲੇ ਵਿੱਚ, ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਉਸਨੂੰ ਹੱਥਕੜੀ ਨਹੀਂ ਲਗਾਈ ਗਈ ਸੀ।”

ਹਾਲਾਂਕਿ, ਮੰਤਰੀ ਨੇ ਮੰਨਿਆ ਕਿ ਅਮਰੀਕੀ ਹਿਰਾਸਤ ਦੌਰਾਨ ਕੌਰ ਨੂੰ ਬਦਸਲੂਕੀ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਕਿਹਾ, “ਭਾਵੇਂ ਸ਼੍ਰੀਮਤੀ ਹਰਜੀਤ ਕੌਰ ਨੂੰ ਹੱਥਕੜੀ ਨਹੀਂ ਲਗਾਈ ਗਈ ਸੀ, ਪਰ ਫਲਾਈਟ 'ਤੇ ਚੜ੍ਹਾਉਣ ਤੋਂ ਪਹਿਲਾਂ ਹਿਰਾਸਤ ਵਿੱਚ ਦੁਰਵਿਵਹਾਰ ਕੀਤਾ ਗਿਆ। 26 ਸਤੰਬਰ ਨੂੰ, ਅਸੀਂ ਇੱਕ 'ਨੋਟ ਵਰਬੇਲ' ਰਾਹੀਂ ਅਮਰੀਕੀ ਦੂਤਾਵਾਸ ਕੋਲ ਅਧਿਕਾਰਤ ਤੌਰ 'ਤੇ ਮਾਮਲਾ ਉਠਾਇਆ, ਜਿਸ ਵਿੱਚ ਉਸ ਨਾਲ ਕੀਤੇ ਗਏ ਸਲੂਕ 'ਤੇ ਸਾਡੀ ਸਖ਼ਤ ਚਿੰਤਾ ਜ਼ਾਹਰ ਕੀਤੀ ਗਈ।”

ਹਰਜੀਤ ਕੌਰ ਜੋ ਪਹਿਲੀ ਵਾਰ 1992 ਵਿੱਚ ਆਪਣੇ ਦੋ ਛੋਟੇ ਬੱਚਿਆਂ ਨਾਲ ਕੈਲੀਫੋਰਨੀਆ ਪਹੁੰਚੀ ਸੀ, ਨੇ ਸਾਂ ਫ੍ਰਾਂਸਿਸਕੋ ਬੇ ਏਰੀਆ ਦੇ ਇੱਕ ਸ਼ਾਂਤ ਉਪਨਗਰ ਹਰਕਿਊਲਸ ਵਿੱਚ ਆਪਣਾ ਜੀਵਨ ਬਸਰ ਕਰ ਰਹੀ ਸੀ। ਸਾਲਾਂ ਤੱਕ, ਉਸ ਨੇ ਇੱਕ ਸਥਾਨਕ ਸਾੜੀ ਸਟੋਰ 'ਤੇ ਕੰਮ ਕੀਤਾ, ਆਪਣੇ ਬੱਚਿਆਂ ਨੂੰ ਪਾਲਿਆ।

ਪਰ ਅਚਾਨਕ ਕੌਰ ਨੂੰ 8 ਸਤੰਬਰ ਨੂੰ ਯੂਐੱਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ICE) ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਉਹ ਸਾਂ ਫ੍ਰਾਂਸਿਸਕੋ ਵਿੱਚ ਆਪਣੇ ਦਫਤਰ ਵਿੱਚ ਰਿਪੋਰਟ ਕਰਨ ਗਈ ਸੀ—ਇੱਕ ਰੁਟੀਨ ਜਾਂਚ ਜੋ ਇੱਕ ਡਿਪੋਰਟੇਸ਼ਨ ਆਰਡਰ ਵਿੱਚ ਬਦਲ ਗਈ। 22 ਸਤੰਬਰ ਨੂੰ ਉਸ ਨੂੰ ਵਾਪਸ ਭਾਰਤ ਲਈ ਇੱਕ ਫਲਾਈਟ 'ਤੇ ਚੜ੍ਹਾਇਆ ਗਿਆ ਸੀ।

Advertisement
×