ਪਤੀ ਰਾਜ ਕੁੰਦਰਾ ਨਾਲ 60 ਕਰੋੜ ਰੁਪਏ ਦੀ ਧੋਖਾਧੜੀ ਨਾਲ ਸਬੰਧਤ ਕੇਸ ਵਿੱਚ ਫਸੀ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਅੱਜ ਬੰਬੇ ਹਾਈ ਕੋਰਟ ਨੂੰ ਦੱਸਿਆ ਕਿ ਉਸ ਨੇ ਵਿਦੇਸ਼ ਜਾਣ ਦੀ ਇਜਾਜ਼ਤ ਮੰਗਣ ਸਬੰਧੀ ਆਪਣੀ ਅਰਜ਼ੀ ਵਾਪਸ ਲੈ ਲਈ ਹੈ ਕਿਉਂਕਿ ਉਸ ਦੀ ਵਿਦੇਸ਼ ਯਾਤਰਾ ਦੀ ਯੋਜਨਾ ਰੱਦ ਹੋ ਗਈ ਹੈ। ਸ਼ੈੱਟੀ ਦੇ ਵਕੀਲ ਨਿਰੰਜਣ ਮੁੰਦਰਗੀ ਨੇ ਚੀਫ ਜਸਟਿਸ ਸ੍ਰੀ ਚੰਦਰਸ਼ੇਖਰ ਤੇ ਜਸਟਿਸ ਗੌਤਮ ਅੰਖਡ ਦੇ ਬੈਂਚ ਕੋਲ ਦਾਇਰ ਹਲਫ਼ਨਾਮੇ ’ਚ ਕਿਹਾ ਕਿ ਉਸ ਨੇ ਆਪਣੀ ਅਰਜ਼ੀ ਵਾਪਸ ਲੈ ਲਈ ਹੈ। ਉਸ ਨੇ ਕਿਹਾ, ‘ਜਦੋਂ ਉਸ ਦੀ ਤੇ ਉਸ ਦੇ ਪਤੀ ਦੀ ਵਿਦੇਸ਼ ਯਾਤਰਾ ਦੀ ਯੋਜਨਾ ਹੋਵੇਗੀ ਉਹ ਇਜਾਜ਼ਤ ਲਈ ਅਦਾਲਤ ’ਚ ਮੁੜ ਅਰਜ਼ੀ ਦਾਇਰ ਕਰ ਦੇਣਗੇ।’ -ਪੀਟੀਆਈ