ਕੌਮੀ ਜਾਂਚ ਏਜੰਸੀ ਵੱਲੋਂ ਸੱਤਵਾਂ ਸ਼ੱਕੀ ਗ੍ਰਿਫ਼ਤਾਰ
ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਦਿੱਲੀ ਲਾਲ ਕਿਲਾ ਬੰਬ ਧਮਾਕੇ ਤੋਂ ਐਨ ਪਹਿਲਾਂ ਦਹਿਸ਼ਤਗਰਦ ਡਾ. ਉਮਰ ਉਨ ਨਬੀ ਨੂੰ ਪਨਾਹ ਦੇਣ ਦੇ ਦੋਸ਼ ਹੇਠ ਫਰੀਦਾਬਾਦ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸ਼ੋਇਬ ਵਾਸੀ ਧੌਜ ਜ਼ਿਲ੍ਹਾ...
Advertisement
ਕੌਮੀ ਜਾਂਚ ਏਜੰਸੀ (ਐੱਨ ਆਈ ਏ) ਨੇ ਦਿੱਲੀ ਲਾਲ ਕਿਲਾ ਬੰਬ ਧਮਾਕੇ ਤੋਂ ਐਨ ਪਹਿਲਾਂ ਦਹਿਸ਼ਤਗਰਦ ਡਾ. ਉਮਰ ਉਨ ਨਬੀ ਨੂੰ ਪਨਾਹ ਦੇਣ ਦੇ ਦੋਸ਼ ਹੇਠ ਫਰੀਦਾਬਾਦ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਸ਼ੋਇਬ ਵਾਸੀ ਧੌਜ ਜ਼ਿਲ੍ਹਾ ਫਰੀਦਾਬਾਦ (ਹਰਿਆਣਾ) ਵਜੋਂ ਹੋਈ ਹੈ। ਧੌਜ ਪਿੰਡ ਵਿੱਚ ਅਲ ਫਲਾਹ ਯੂਨੀਵਰਸਿਟੀ ਹੈ। ਇਹ ਇਸ ਮਾਮਲੇ ਵਿੱਚ ਸੱਤਵੀਂ ਗ੍ਰਿਫ਼ਤਾਰੀ ਹੈ। ਐੱਨ ਆਈ ਏ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਨੇ 10 ਨਵੰਬਰ ਨੂੰ ਕੌਮੀ ਰਾਜਧਾਨੀ ਵਿੱਚ ਲਾਲ ਕਿਲੇ ਦੇ ਬਾਹਰ ਹੋਏ ਕਾਰ ਬੰਬ ਧਮਾਕੇ ਤੋਂ ਪਹਿਲਾਂ ਦਹਿਸ਼ਤਗਰਦ ਉਮਰ ਨੂੰ ਲੌਜਿਸਟਿਕਲ ਸਹਾਇਤਾ ਦਿੱਤੀ ਸੀ। ਐੱਨ ਆਈ ਏ ਨੇ ਇਸ ਮਾਮਲੇ ਵਿੱਚ ਸੋਇਬ ਤੋਂ ਇਲਾਵਾ ਗ੍ਰਿਫ਼ਤਾਰ ਇੱਕ ਹੋਰ ਮੁਲਜ਼ਮ ਅਮੀਰ ਰਾਸ਼ਿਦ ਅਲੀ ਨੂੰ ਮੁੱਖ ਜ਼ਿਲ੍ਹਾ ਤੇ ਸੈਸ਼ਨ ਜੱਜ ਅੰਜੂ ਬਜਾਜ ਚੰਦਨਾ ਦੀ ਅਦਾਲਤ ਵਿੱਚ ਅੱਜ ਪੇਸ਼ ਕੀਤਾ ਹੈ।
Advertisement
Advertisement
×

