ਸੈਂਸੈਕਸ ਰਿਕਾਰਡ 67 ਹਜ਼ਾਰ ਦੇ ਅੰਕੜੇ ਤੋਂ ਪਾਰ
ਮੁੰਬਈ, 19 ਜੁਲਾਈ ਵਿਦੇਸ਼ੀ ਫੰਡਾਂ ਦੀ ਆਮਦ ਅਤੇ ਆਲਮੀ ਬਾਜ਼ਾਰਾਂ ’ਚ ਆਸ ਦੀ ਕਿਰਨ ਕਾਰਨ ਸੈਂਸੈਕਸ ਅਤੇ ਨਿਫਟੀ ਬੁੱਧਵਾਰ ਨੂੰ ਆਪਣੇ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਏ। ਰਿਲਾਇੰਸ ਇੰਡਸਟਰੀਜ਼ ਅਤੇ ਆਈਟੀਸੀ ਦੇ ਸ਼ੇਅਰਾਂ ’ਚ ਖ਼ਰੀਦਦਾਰੀ ਨੇ ਵੀ ਸ਼ੇਅਰ ਬਾਜ਼ਾਰ ਦੀ...
Advertisement
ਮੁੰਬਈ, 19 ਜੁਲਾਈ
ਵਿਦੇਸ਼ੀ ਫੰਡਾਂ ਦੀ ਆਮਦ ਅਤੇ ਆਲਮੀ ਬਾਜ਼ਾਰਾਂ ’ਚ ਆਸ ਦੀ ਕਿਰਨ ਕਾਰਨ ਸੈਂਸੈਕਸ ਅਤੇ ਨਿਫਟੀ ਬੁੱਧਵਾਰ ਨੂੰ ਆਪਣੇ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਏ। ਰਿਲਾਇੰਸ ਇੰਡਸਟਰੀਜ਼ ਅਤੇ ਆਈਟੀਸੀ ਦੇ ਸ਼ੇਅਰਾਂ ’ਚ ਖ਼ਰੀਦਦਾਰੀ ਨੇ ਵੀ ਸ਼ੇਅਰ ਬਾਜ਼ਾਰ ਦੀ ਚੜ੍ਹਤ ਨੂੰ ਕਾਇਮ ਰੱਖਿਆ। ਤੀਹ ਸ਼ੇਅਰਾਂ ’ਤੇ ਆਧਾਰਿਤ ਬੀਐੱਸਈ ਸੈਂਸੈਕਸ ਲਗਾਤਾਰ ਪੰਜਵੇਂ ਦਿਨ 302.30 ਅੰਕ ਚੜ੍ਹ ਕੇ ਨਵੇਂ ਰਿਕਾਰਡ 67,097.44 ਅੰਕਾਂ ’ਤੇ ਬੰਦ ਹੋਇਆ ਹੈ। ਦਿਨ ਵੇਲੇ ਇਹ ਇਕ ਵਾਰ 67,171.38 ਅੰਕਾਂ ’ਤੇ ਵੀ ਪਹੁੰਚ ਗਿਆ ਸੀ। ਉਧਰ ਐੱਨਐੱਸਈ ਨਿਫਟੀ 83.90 ਅੰਕਾਂ ਨਾਲ ਆਪਣੇ ਰਿਕਾਰਡ 19,833.15 ਅੰਕਾਂ ’ਤੇ ਬੰਦ ਹੋਇਆ। ਕਾਰੋਬਾਰ ਦੇ ਸਮੇਂ ਦੌਰਾਨ ਇਸ ਨੇ 102.45 ਅੰਕ ਚੜ੍ਹ ਕੇ 19851.70 ਅੰਕਾਂ ਦਾ ਨਵਾਂ ਰਿਕਾਰਡ ਵੀ ਬਣਾਇਆ ਸੀ। -ਪੀਟੀਆਈ
Advertisement
Advertisement
Advertisement
×