ਸੀਨੀਅਰ ਵਕੀਲ ਦੀ ਗੋਲੀ ਮਾਰ ਕੇ ਹੱਤਿਆ, ਵਕੀਲਾਂ ਵੱਲੋਂ ਕੰਮ ਦਾ ਬਾਈਕਾਟ
ਹਰਦੋਈ, 31 ਜੁਲਾਈ ਹਰਦੋਈ ਜ਼ਿਲ੍ਹੇ ਦੇ ਇਕ ਸੀਨੀਅਰ ਵਕੀਲ ਦੀ ਉਸ ਦੇ ਘਰ ਕਿਸੇ ਕੇਸ ਦੇ ਬਹਾਨੇ ਆਏ ਦੋ ਹਮਲਾਵਰਾਂ ਨੇ ਕਥਿਤ ਤੌਰ ’ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਤੋਂ ਗੁੱਸੇ ਵਿਚ ਆਏ ਵਕੀਲਾਂ ਨੇ ਘਟਨਾ ਬਾਰੇ...
Advertisement
ਹਰਦੋਈ, 31 ਜੁਲਾਈ
ਹਰਦੋਈ ਜ਼ਿਲ੍ਹੇ ਦੇ ਇਕ ਸੀਨੀਅਰ ਵਕੀਲ ਦੀ ਉਸ ਦੇ ਘਰ ਕਿਸੇ ਕੇਸ ਦੇ ਬਹਾਨੇ ਆਏ ਦੋ ਹਮਲਾਵਰਾਂ ਨੇ ਕਥਿਤ ਤੌਰ ’ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਤੋਂ ਗੁੱਸੇ ਵਿਚ ਆਏ ਵਕੀਲਾਂ ਨੇ ਘਟਨਾ ਬਾਰੇ ਖੁਲਾਸਾ ਨਾ ਹੋਣ ਤੱਕ ਕੰਮ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਐੱਸਪੀ ਨੀਰਜ ਕੁਮਾਰ ਜਾਦੌਨ ਨੇ ਦੱਸਿਆ ਕਿ ਸੀਨੀਅਰ ਵਕੀਲ ਤਨੀਸ਼ਕ ਮਲਹੋਤਰਾ ਦੇ ਘਰ ਦੋ ਵਿਅਕਤੀ ਕੋਰਟ ਮੈਰਿਜ਼ ਦੀ ਗੱਲ ਕਰਨ ਦਾ ਬਹਾਨਾ ਲਾ ਕੇ ਉਨ੍ਹਾਂ ਦੇ ਸਾਥੀ ਗਿਸੀਸ਼ ਚੰਦਰ ਨੂੰ ਮਿਲੇ ਅਤੇ ਮਲਹੋਤਰਾ ਦੇ ਕਮਰੇ ਜਾ ਕੇ ਉਸਨੂੰ ਗੋਲੀ ਮਾਰ ਦਿੱਤੀ। ਵਕੀਲਾਂ ਦੀ ਐਸੋਸੀਏਸ਼ਨ ਨੇ ਇਸ ਸਬੰਧੀ ਵਿਰੋਧ ਜਤਾਉਂਦਿਆਂ ਕਿਹਾ ਕਿ ਜਦੋਂ ਤੱਕ ਇਸ ਘਟਨਾ ਦੇ ਦੋਸ਼ੀਆਂ ਬਾਰੇ ਖੁਲਾਸਾ ਨਹੀਂ ਹੋਵੇਗਾ ਉਦੋਂ ਤੱਕ ਕੰਮ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। -ਪੀਟੀਆਈ
Advertisement
Advertisement
×