Sena vs Sena: ਸੈਨਾ ਬਨਾਮ ਸੈਨਾ: ਸ਼ਿੰਦੇ ਦੀ ਪਾਰਟੀ ਨੇ 36 ਹਲਕਿਆਂ ਵਿੱਚ ਊਧਵ ਦੀ ਪਾਰਟੀ ਨੂੰ ਹਰਾਇਆ
ਸ਼ਿੰਦੇ ਦੀ ਪਾਰਟੀ ਨੇ 81 ਵਿਚੋਂ 57 ਸੀਟਾਂ ਤੇ ਊਧਵ ਦੀ ਪਾਰਟੀ ਨੇ 95 ਵਿਚੋਂ 20 ਸੀਟਾਂ ਜਿੱਤੀਆਂ
Advertisement
ਮੁੰਬਈ, 23 ਨਵੰਬਰ
ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੇ ਮਹਾਰਾਸ਼ਟਰ ਚੋਣਾਂ ਵਿੱਚ 36 ਹਲਕਿਆਂ ਵਿੱਚ ਊਧਵ ਠਾਕਰੇ ਦੀ ਵਿਰੋਧੀ ਸ਼ਿਵ ਸੈਨਾ (ਯੂਬੀਟੀ) ਨੂੰ ਹਰਾ ਕੇ ਇਸ ਬਹਿਸ ’ਤੇ ਵਿਰਾਮ ਚਿੰਨ੍ਹ ਲਾ ਦਿੱਤਾ ਹੈ ਕਿ ਮਰਹੂਮ ਬਾਲ ਠਾਕਰੇ ਵਲੋਂ ਸਥਾਪਿਤ ਅਸਲ ਪਾਰਟੀ ਕਿਹੜੀ ਹੈ।
Advertisement
ਸ਼ਿੰਦੇ ਦੀ ਸ਼ਿਵ ਸੈਨਾ ਨੇ 81 ਵਿੱਚੋਂ 57 ਸੀਟਾਂ ਜਿੱਤੀਆਂ ਹਨ ਜਦਕਿ ਵਿਰੋਧੀ ਮਹਾਂ ਵਿਕਾਸ ਅਗਾੜੀ ਦੀ ਭਾਈਵਾਲ ਸ਼ਿਵ ਸੈਨਾ (ਯੂਬੀਟੀ) ਨੇ 95 ਉਮੀਦਵਾਰ ਖੜ੍ਹਾਏ ਸਨ ਪਰ ਪਾਰਟੀ ਨੂੰ ਸਿਰਫ 20 ’ਤੇ ਹੀ ਜਿੱਤ ਮਿਲ ਸਕੀ। ਜ਼ਿਕਰਯੋਗ ਹੈ ਕਿ ਸ਼ਿੰਦੇ ਨੇ ਜੂਨ 2022 ਵਿੱਚ ਊਧਵ ਵਿਰੁੱਧ ਬਗਾਵਤ ਕੀਤੀ ਤੇ ਮੁੱਖ ਮੰਤਰੀ ਬਣਨ ਲਈ ਆਪਣੇ ਸਮਰਥਕਾਂ ਨਾਲ ਭਾਜਪਾ ਨਾਲ ਗੱਠਜੋੜ ਕੀਤਾ। ਸ਼ਿੰਦੇ ਨੇ ਜ਼ਿਆਦਾਤਰ ਉਨ੍ਹਾਂ ਮੌਜੂਦਾ ਵਿਧਾਇਕਾਂ ਨੂੰ ਹੀ ਟਿਕਟਾਂ ਦਿੱਤੀਆਂ ਜਿਨ੍ਹਾਂ ਨੇ ਦੋ ਸਾਲ ਪਹਿਲਾਂ ਬਗਾਵਤ ਵੇਲੇ ਉਨ੍ਹਾਂ ਦਾ ਸਾਥ ਦਿੱਤਾ ਸੀ।
Advertisement
×