ਸੁਰੱਖਿਆ ਬਲਾਂ ਨੇ ਮਾਓਵਾਦੀਆਂ ਦੇ ਗੜ੍ਹ ’ਚ ਕੈਂਪ ਬਣਾਇਆ
ਛੱਤੀਸਗੜ੍ਹ-ਤਿਲੰਗਾਨਾ ਸਰਹੱਦ ਦੇ ਨਾਲ ਕਰੇਗੁੱਟਾ ਪਹਾੜੀਆਂ ਦੇ ਸੰਘਣੇ ਜੰਗਲਾਂ ’ਚ ਨਕਸਲੀਆਂ ਵਿਰੁੱਧ ਕਾਰਵਾਈ ਕਰਨ ਤੋਂ ਕਰੀਬ ਛੇ ਮਹੀਨਿਆਂ ਬਾਅਦ ਸੁਰੱਖਿਆ ਬਲਾਂ ਨੇ ਇਸ ਇਲਾਕੇ ਵਿੱਚ ਆਪਣਾ ਕੈਂਪ ਬਣਾਇਆ ਹੈ। ਇਸ ਜਗ੍ਹਾ ਨੂੰ ਕਦੇ ਮਾਓਵਾਦੀਆਂ ਦਾ ਗੜ੍ਹ ਮੰਨਿਆ ਜਾਂਦਾ ਸੀ। ਅਧਿਕਾਰੀਆਂ...
Advertisement
ਛੱਤੀਸਗੜ੍ਹ-ਤਿਲੰਗਾਨਾ ਸਰਹੱਦ ਦੇ ਨਾਲ ਕਰੇਗੁੱਟਾ ਪਹਾੜੀਆਂ ਦੇ ਸੰਘਣੇ ਜੰਗਲਾਂ ’ਚ ਨਕਸਲੀਆਂ ਵਿਰੁੱਧ ਕਾਰਵਾਈ ਕਰਨ ਤੋਂ ਕਰੀਬ ਛੇ ਮਹੀਨਿਆਂ ਬਾਅਦ ਸੁਰੱਖਿਆ ਬਲਾਂ ਨੇ ਇਸ ਇਲਾਕੇ ਵਿੱਚ ਆਪਣਾ ਕੈਂਪ ਬਣਾਇਆ ਹੈ। ਇਸ ਜਗ੍ਹਾ ਨੂੰ ਕਦੇ ਮਾਓਵਾਦੀਆਂ ਦਾ ਗੜ੍ਹ ਮੰਨਿਆ ਜਾਂਦਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਜ਼ਿਲ੍ਹਾ ਬੀਜਾਪੁਰ ਦੇ ਉਸੂਰ ਥਾਣੇ ਅਧੀਨ ਪਿੰਡ ਤਾਡਪਾਲਾ ਨੇੜੇ ‘ਸੁਰੱਖਿਆ ਤੇ ਜਨਤਕ ਸਹੂਲਤ ਕੈਂਪ’ ਸਥਾਪਿਤ ਕੀਤਾ ਹੈ। ਇਸ ਵਰ੍ਹੇ ਅਪਰੈਲ ਅਤੇ ਮਈ ਵਿੱਚ ਕੇਂਦਰ ਤੇ ਸੂਬੇ ਦੇ ਸੁਰੱਖਿਆ ਬਲਾਂ ਨੇ ਇਸ ਜਗ੍ਹਾ ’ਤੇ ਨਕਸਲੀਆਂ ਵਿਰੁੱਧ 21 ਦਿਨਾਂ ਦਾ ਅਪਰੇਸ਼ਨ ਚਲਾਇਆ ਸੀ।
Advertisement
Advertisement
×

