DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਿਹਾਰ ’ਚ ਦੂਜੇ ਤੇ ਆਖ਼ਰੀ ਗੇੜ ਦੀਆਂ ਵੋਟਾਂ ਅੱਜ

122 ਸੀਟਾਂ ’ਤੇ ਪੈਣਗੀਆਂ ਵੋਟਾਂ; ਨਤੀਜੇ 14 ਨੂੰ; 3.70 ਕਰੋਡ਼ ਵੋਟਰ 1302 ਉਮੀਦਵਾਰਾਂ ਬਾਰੇ ਫ਼ੈਸਲਾ ਕਰਨਗੇ

  • fb
  • twitter
  • whatsapp
  • whatsapp
featured-img featured-img
ਬਿਹਾਰ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਪੋਲਿੰਗ ਬੂਥਾਂ ਲਈ ਰਵਾਨਾ ਹੁੰਦਾ ਹੋਇਆ ਚੋਣ ਅਮਲਾ। -ਫੋਟੋ: ਪੀਟੀਆਈ
Advertisement
ਬਿਹਾਰ ਵਿਧਾਨ ਸਭਾ ਚੋਣਾਂ ਦੇ ਦੂਜੇ ਤੇ ਆਖ਼ਰੀ ਗੇੜ ਤਹਿਤ ਭਲਕੇ 11 ਨਵੰਬਰ ਨੂੰ ਵੋਟਾਂ ਪੈਣਗੀਆਂ ਜਿਸ ਦੌਰਾਨ 3.70 ਕਰੋੜ ਵੋਟਰ (ਜਿਨ੍ਹਾਂ ’ਚ 1.75 ਕਰੋੜ ਮਹਿਲਾਵਾਂ ਹਨ) 122 ਸੀਟਾਂ ’ਤੇ 1302 ਉਮੀਦਵਾਰਾਂ ਬਾਰੇ ਫ਼ੈਸਲਾ ਕਰਨਗੇ। ਇਨ੍ਹਾਂ ’ਚ ਨਿਤੀਸ਼ ਕੁਮਾਰ ਮੰਤਰੀ ਮੰਡਲ ਦੇ ਅੱਧੀ ਦਰਜਨ ਤੋਂ ਵੱਧ ਮੰਤਰੀ ਵੀ ਸ਼ਾਮਲ ਹਨ। ਨਤੀਜੇ 14 ਨਵੰਬਰ ਨੂੰ ਆਉਣਗੇ। ਦੂਜੇ ਗੇੜ ’ਚ ਜਿਨ੍ਹਾਂ ਜ਼ਿਲ੍ਹਿਆਂ ’ਚ ਵੋਟਾਂ ਪੈਣਗੀਆਂ ਹਨ, ਉਨ੍ਹਾਂ ’ਚ ਪੱਛਮੀ ਚੰਪਾਰਨ, ਪੂਰਬੀ ਚੰਪਾਰਨ, ਸੀਤਾਮੜ੍ਹੀ, ਮਧੂਬਨੀ, ਸੁਪੌਲ, ਅਰਰੀਆ ਤੇ ਕਿਸ਼ਨਗੰਜ ਸ਼ਾਮਲ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਪੂਰੇ ਸੂਬੇ ’ਚ ਸੁਰੱਖਿਆ ਦੇ ਇੰਤਜ਼ਾਮ ਵੱਡੇ ਪੱਧਰ ’ਤੇ ਕੀਤੇ ਗਏ ਹਨ, ਚਾਰ ਲੱਖ ਤੋਂ ਵੱਧ ਸੁਰੱਖਿਆ ਕਰਮੀ ਤਾਇਨਾਤ ਹਨ। ਜ਼ਿਆਦਾਤਰ ਜ਼ਿਲ੍ਹੇ ਸੀਮਾਂਚਲ ਖੇਤਰ ’ਚ ਆਉਂਦੇ ਹਨ ਜਿੱਥੇ ਮੁਸਲਿਮ ਆਬਾਦੀ ਵੱਧ ਹੈ। ਇਹ ਗੇੜ ਸੱਤਾ ਤੇ ਵਿਰੋਧੀ ਧਿਰ, ਦੋਹਾਂ ਲਈ ਅਹਿਮ ਮੰਨਿਆ ਜਾ ਰਿਹਾ ਹੈ। ਇੱਕ ਪਾਸੇ ਮਹਾਗੱਠਜੋੜ ਘੱਟ ਗਿਣਤੀ ਭਾਈਚਾਰੇ ਦੀ ਹਮਾਇਤ ’ਤੇ ਭਰੋਸਾ ਕਰ ਰਿਹਾ ਹੈ, ਦੂਜੇ ਪਾਸੇ ਐੱਨ ਡੀ ਏ ਵਿਰੋਧੀ ਧਿਰ ’ਤੇ ‘ਘੁਸਪੈਠੀਆਂ ਦੀ ਰਾਖੀ’ ਦਾ ਦੋਸ਼ ਲਾ ਰਿਹਾ ਹੈ।

Advertisement

ਮੁੱਖ ਉਮੀਦਵਾਰਾਂ ’ਚ ਜੇ ਡੀ ਯੂ ਦੇ ਸੀਨੀਅਰ ਆਗੂ ਤੇ ਸੂਬਾਈ ਮੰਤਰੀ ਮੰਡਲ ਦੇ ਸਭ ਤੋਂ ਸੀਨੀਅਰ ਮੈਂਬਰ ਬਿਜੇਂਦਰ ਪ੍ਰਸਾਦ ਯਾਦਵ ਸ਼ਾਮਲ ਹਨ ਜੋ ਸੁਪੌਲ ਸੀਟ ਤੋਂ ਲਗਾਤਾਰ ਅੱਠਵੀਂ ਵਾਰ ਜਿੱਤ ਦਰਜ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਭਾਜਪਾ ਦੇ ਸੀਨੀਅਰ ਆਗੂ ਤੇ ਮੰਤਰੀ ਪ੍ਰੇਮ ਕੁਮਾਰ ਵੀ ਗਯਾ ਟਾਊਨ ਸੀਟ ਤੋਂ ਲਗਾਤਾਰ ਅੱਠਵੀਂ ਵਾਰ ਚੋਣ ਮੈਦਾਨ ਵਿੱਚ ਹਨ। ਪਹਿਲੇ ਗੇੜ ਦੀ ਚੋਣ ਦੌਰਾਨ 121 ਸੀਟਾਂ ’ਤੇ 65 ਫੀਸਦ ਤੋਂ ਵੱਧ ਵੋਟਾਂ ਪਈਆਂ ਸਨ।

Advertisement

ਅੱਠ ਸੀਟਾਂ ’ਤੇ ਜ਼ਿਮਨੀ ਚੋਣ ਅੱਜ

ਨਵੀਂ ਦਿੱਲੀ: ਪੰਜਾਬ ਦੇ ਤਰਨ ਤਾਰਨ ਸਣੇ ਸੱਤ ਸੂਬਿਆਂ ਦੀਆਂ ਅੱਠ ਵਿਧਾਨ ਸਭਾ ਸੀਟਾਂ ’ਤੇ ਜ਼ਿਮਨੀ ਚੋਣਾਂ 11 ਨਵੰਬਰ ਨੂੰ ਹੋਣਗੀਆਂ। ਚੋਣ ਕਮਿਸ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਦੀ ਤਰਨ ਤਾਰਨ, ਜੰਮੂ ਕਸ਼ਮੀਰ ਦੀਆਂ ਬਡਗਾਮ ਤੇ ਨਗਰੋਟਾ, ਰਾਜਸਥਾਨ ਦੇ ਬਾਰਨ ਜ਼ਿਲ੍ਹੇ ਦੀ ਅੰਟਾ, ਮਿਜ਼ੋਰਮ ਦੀ ਡੰਪਾ, ਝਾਰਖੰਡ ਦੀ ਘਾਟਸ਼ਿਲਾ, ਉੜੀਸਾ ਦੀ ਨੁਪਾੜਾ ਅਤੇ ਤਿਲੰਗਾਨਾ ਦੀ ਜੁਬਲੀ ਹਿੱਲਜ਼ ਵਿਧਾਨ ਸਭਾ ਸੀਟ ’ਤੇ ਜ਼ਿਮਨੀ ਚੋਣ ਲਈ ਭਲਕੇ ਵੋਟਾਂ ਪੈਣਗੀਆਂ। ਚੋਣ ਅਮਲ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਪ੍ਰਬੰਧ ਕਰ ਲਏ ਗਏ ਹਨ। -ਪੀਟੀਆਈ

Advertisement
×