DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਓਲਾ ਇਲੈਕਟ੍ਰਿਕ ਨੂੰ 5500 ਕਰੋੜ ਦੇ ਆਈਪੀਓ ਲਈ ਸੇਬੀ ਦੀ ਮਨਜ਼ੂਰੀ

ਨਵੀਂ ਦਿੱਲੀ, 20 ਜੂਨ ਭਾਵਿਸ਼ ਅਗਰਵਾਲ ਦੀ ਕੰਪਨੀ ਓਲਾ ਨੂੰ ਆਈਪੀਓ ਲਈ ਸੇਬੀ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹ ਭਾਰਤ ਵਿੱਚ ਕਿਸੇ ਇਲੈਕਟ੍ਰਿਕ ਵਾਹਨ ਸਟਾਰਟਅਪ ਦੁਆਰਾ ਜਾਰੀ ਪਹਿਲਾ ਆਈਪੀਓ ਹੋਵੇਗਾ। ਡਰਾਫ਼ਟ ਰੈੱਡ ਹੈਅਰਿੰਗ ਪ੍ਰਾਸਪੈਕਟਸ ਅਨੁਸਾਰ ਓਲਾ ਇਲੈਕਟ੍ਰਿਕ ਦੇ ਜਨਤਕ...
  • fb
  • twitter
  • whatsapp
  • whatsapp
Advertisement

ਨਵੀਂ ਦਿੱਲੀ, 20 ਜੂਨ
Advertisement

ਭਾਵਿਸ਼ ਅਗਰਵਾਲ ਦੀ ਕੰਪਨੀ ਓਲਾ ਨੂੰ ਆਈਪੀਓ ਲਈ ਸੇਬੀ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹ ਭਾਰਤ ਵਿੱਚ ਕਿਸੇ ਇਲੈਕਟ੍ਰਿਕ ਵਾਹਨ ਸਟਾਰਟਅਪ ਦੁਆਰਾ ਜਾਰੀ ਪਹਿਲਾ ਆਈਪੀਓ ਹੋਵੇਗਾ। ਡਰਾਫ਼ਟ ਰੈੱਡ ਹੈਅਰਿੰਗ ਪ੍ਰਾਸਪੈਕਟਸ ਅਨੁਸਾਰ ਓਲਾ ਇਲੈਕਟ੍ਰਿਕ ਦੇ ਜਨਤਕ ਇਸ਼ੂ ਵਿੱਚ 5500 ਕਰੋੜ ਰੁਪਏ ਦਾ ਨਵਾਂ ਇਸ਼ੂ ਅਤੇ 9.51 ਕਰੋੜ ਦੇ ਇਕੁਇਟੀ ਸ਼ੇਅਰ ਵਿਕਰੀ ਲਈ ਸ਼ਾਮਲ ਹੈ।

ਆਫ਼ਰ ਫ਼ਾਰ ਸੇਲ ਦੇ ਅਨੁਸਾਰ ਅਗਰਵਾਲ 4.7 ਕਰੋੜ ਇਕੁਇਟੀ ਸ਼ੇਅਰ ਅਤੇ ਪਰਮੋਟਰ ਗਰੁੱਪ, ਇੰਡਸ ਟਰੱਸਟ 41.78 ਲੱਖ ਸ਼ੇਅਰ ਵੇਚੇਗਾ। ਜ਼ਿਕਰਯੋਗ ਹੈ ਕਿ ਦਸੰਬਰ 2023 ਵਿੱਚ ਈਵੀ ਸਟਰਾਟਅੱਪ ਨੇ 5500 ਕਰੋੜ ਜੁਟਾਉਣ ਲਈ ਸੇਬੀ ਕੋਲ ਡਰਾਫ਼ਟ ਦਰਜ ਕਰਵਾਇਆ ਸੀ, ਜਿਸ ਵਿੱਚ 1100 ਕਰੋੜ ਦੀ ਪ੍ਰੀ ਆਈਪੀਓ ਪਲੇਸਮੈਂਟ ਸ਼ਾਮਲ ਸੀ।

ਡੀਆਰਐੱਚਪੀ ਅਨੁਸਾਰ ਕੰਪਨੀ 1226.4 ਕਰੋੜ ਰੁਪਏ ਪੂੰਜੀ ਖ਼ਰਚ ਅਤੇ 800 ਕਰੋੜ ਰੁਪਏ ਕਰਜ਼ੇ ਦੀ ਮੁੜ ਅਦਾਇਗੀ ਲਈ ਵਰਤੇਗੀ। ਇਸ ਤੋਂ ਇਲਾਵਾ 1600 ਕਰੋੜ ਰੁਪਏ ਉਤਪਾਦਨ ਲਈ ਅਤੇ 350 ਕਰੋੜ ਰੁਪਏ ਵਿਕਾਸ ਲਈ ਕੀਤੀਆਂ ਜਾਣ ਵਾਲੀਆਂ ਪਹਿਲਕਦਮੀਆਂ 'ਚ ਵਰਤੇ ਜਾਣਗੇ।

ਸਰਕਾਰ ਦੇ ਪੋਰਟਲ ਅਨੁਸਾਰ ਮਈ ਵਿਚ ਓਲਾ ਇਲੈਕਟ੍ਰਿਕ ਨੇ 37,191 ਰਜਿਸਟ੍ਰੇਸ਼ਨਾਂ ਨਾਲ ਮਾਰਕੀਟ ਵਿੱਚ 49 ਫ਼ੀਸਦ ਹਿੱਸੇਦਾਰੀ ਦਰਜ ਕੀਤੀ ਹੈ। -ਆਈਏਐੱਨਐੱਸ

Advertisement
×