DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੇਬੀ ਨੇ ਅਡਾਨੀ ਗਰੁੱਪ ਅਤੇ ਗੌਤਮ ਅਡਾਨੀ ਨੂੰ ਹਿੰਡਨਬਰਗ ਨਾਲ ਜੁੜੇ ਦੋਸ਼ਾਂ ਤੋਂ ਬਰੀ ਕੀਤਾ

ਹਿੰਡਨਬਰਗ ਮੁਤਾਬਕ ਅਡਾਨੀ ਗਰੁੱਪ ਨੇ ਤਿੰਨ ਕੰਪਨੀਆਂ- ਐਡੀਕਾਰਪ ਐਂਟਰਪ੍ਰਾਈਜ਼ਿਜ਼, ਮਾਈਲਸਟੋਨ ਟ੍ਰੇਡਲਿੰਕਸ ਅਤੇ ਰੇਹਵਰ ਇਨਫਰਾਸਟ੍ਰਕਚਰ- ਨੂੰ ਅਡਾਨੀ ਗਰੁੱਪ ਦੀਆਂ ਫਰਮਾਂ ਵਿਚਕਾਰ ਪੈਸੇ ਭੇਜਣ ਲਈ ਇੱਕ ਸਾਧਨ ਵਜੋਂ ਵਰਤਿਆ
  • fb
  • twitter
  • whatsapp
  • whatsapp
Advertisement
ਮਾਰਕੀਟ ਰੈਗੂਲੇਟਰ ਸੇਬੀ ਨੇ ਅੱਜ ਅਡਾਨੀ ਗਰੁੱਪ ਅਤੇ ਇਸ ਦੇ ਚੇਅਰਮੈਨ ਗੌਤਮ ਅਡਾਨੀ ਨੂੰ ਅਮਰੀਕਾ-ਆਧਾਰਿਤ ਹਿੰਡਨਬਰਗ ਰਿਸਰਚ ਦੁਆਰਾ ਸਬੰਧਿਤ ਧਿਰ ਦੇ ਲੈਣ-ਦੇਣ ਨੂੰ ਲੁਕਾਉਣ ਲਈ ਤਿੰਨ ਸੰਸਥਾਵਾਂ ਰਾਹੀਂ ਫੰਡਾਂ ਦੀ ਹੇਰ-ਫੇਰ ਦੇ ਲਗਾਏ ਗਏ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ।

ਦੋ ਵੱਖ-ਵੱਖ ਆਦੇਸ਼ਾਂ ਵਿੱਚ ਕਿਹਾ ਗਿਆ ਰੈਗੂਲੇਟਰ ਨੂੰ ਕੋਈ ਉਲੰਘਣਾ ਨਹੀਂ ਮਿਲੀ। ਆਦੇਸ਼ ’ਚ ਜ਼ਿਕਰ ਕੀਤਾ ਗਿਆ ਕਿ ਉਸ ਸਮੇਂ ਗੈਰ-ਸਬੰਧਿਤ ਧਿਰਾਂ ਨਾਲ ਅਜਿਹੇ ਲੈਣ-ਦੇਣ ਸਬੰਧਤ ਧਿਰ ਦੇ ਸੌਦੇ ਵਜੋਂ ਯੋਗ ਨਹੀਂ ਸਨ (ਪਰਿਭਾਸ਼ਾ ਨੂੰ 2021 ਦੇ ਸੋਧ ਤੋਂ ਬਾਅਦ ਹੀ ਵਧਾਇਆ ਗਿਆ ਸੀ)।

Advertisement

ਆਦੇਸ਼ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਕਰਜ਼ੇ ਵਿਆਜ ਸਣੇ ਵਾਪਸ ਕੀਤੇ ਗਏ ਸਨ, ਕੋਈ ਫੰਡ ਨਹੀਂ ਹੜੱਪਿਆ ਗਿਆ ਸੀ ਅਤੇ ਇਸ ਲਈ ਕੋਈ ਧੋਖਾਧੜੀ ਜਾਂ ਅਣਉੱਚਿਤ ਵਪਾਰਕ ਕਾਰਵਾਈ ਨਹੀਂ ਸੀ।

ਇਸ ਅਨੁਸਾਰ ਅਡਾਨੀ ਗਰੁੱਪ ਖ਼ਿਲਾਫ਼ ਸਾਰੀਆਂ ਕਾਰਵਾਈਆਂ ਨੂੰ ਰੱਦ ਕਰ ਦਿੱਤਾ ਗਿਆ ਹੈ।

ਜਨਵਰੀ 2021 ਵਿੱਚ ਹਿੰਡਨਬਰਗ ਨੇ ਦੋਸ਼ ਲਗਾਇਆ ਕਿ ਅਡਾਨੀ ਗਰੁੱਪ ਨੇ ਤਿੰਨ ਕੰਪਨੀਆਂ - ਐਡੀਕੋਰਪ ਐਂਟਰਪ੍ਰਾਈਜ਼ਿਜ਼, ਮਾਈਲਸਟੋਨ ਟ੍ਰੇਡਲਿੰਕਸ, ਅਤੇ ਰੇਹਵਰ ਇਨਫਰਾਸਟ੍ਰਕਚਰ - ਨੂੰ ਅਡਾਨੀ ਗਰੁੱਪ ਦੀਆਂ ਫਰਮਾਂ ਵਿਚਕਾਰ ਪੈਸੇ ਦੇ ਹੇਰ-ਫੇਰ ਲਈ ਇੱਕ ਸਾਧਨ ਵਜੋਂ ਵਰਤਿਆ।

ਇਹ ਦਾਅਵਾ ਕੀਤਾ ਗਿਆ ਸੀ ਕਿ ਇਸ ਨਾਲ ਅਡਾਨੀ ਨੂੰ ਸਬੰਧਤ ਧਿਰ ਦੇ ਲੈਣ-ਦੇਣ ਦੇ ਨਿਯਮਾਂ ਤੋਂ ਬਚਣ ਵਿੱਚ ਮਦਦ ਮਿਲੀ, ਸੰਭਾਵਤ ਤੌਰ ’ਤੇ ਨਿਵੇਸ਼ਕਾਂ ਨੂੰ ਗੁੰਮਰਾਹ ਕੀਤਾ ਗਿਆ।

Advertisement
×