ਸਕੂਲੀ ਬੱਚੇ ਟੂਰਨਾਮੈਂਟ ਨਾ ਕਰਾਉਣ ਲਈ ਹਾਈ ਕੋਰਟ ਪੁੱਜੇ
ਸਕੂਲਾਂ ਦੇ ਕੁਝ ਬੱਚਿਆਂ ਨੇ ਦਿੱਲੀ ਹਾਈ ਕੋਰਟ ਦਾ ਕੁੰਡਾ ਖੜਕਾਉਂਦਿਆਂ ਮੰਗ ਕੀਤੀ ਹੈ ਕਿ ਕੌਮੀ ਰਾਜਧਾਨੀ ’ਚ ਪ੍ਰਦੂਸ਼ਣ ਕਾਰਨ ਨਵੰਬਰ ਤੋਂ ਜਨਵਰੀ ਦਰਮਿਆਨ ਖੁੱਲ੍ਹੇ ਮੈਦਾਨਾਂ ’ਚ ਕੋਈ ਖੇਡ ਟੂਰਨਾਮੈਂਟ, ਕੈਂਪ ਅਤੇ ਟਰਾਇਲ ਨਾ ਕਰਵਾਏ ਜਾਣ। ਅਰਜ਼ੀ ’ਚ ਕਿਹਾ ਗਿਆ...
Advertisement
ਸਕੂਲਾਂ ਦੇ ਕੁਝ ਬੱਚਿਆਂ ਨੇ ਦਿੱਲੀ ਹਾਈ ਕੋਰਟ ਦਾ ਕੁੰਡਾ ਖੜਕਾਉਂਦਿਆਂ ਮੰਗ ਕੀਤੀ ਹੈ ਕਿ ਕੌਮੀ ਰਾਜਧਾਨੀ ’ਚ ਪ੍ਰਦੂਸ਼ਣ ਕਾਰਨ ਨਵੰਬਰ ਤੋਂ ਜਨਵਰੀ ਦਰਮਿਆਨ ਖੁੱਲ੍ਹੇ ਮੈਦਾਨਾਂ ’ਚ ਕੋਈ ਖੇਡ ਟੂਰਨਾਮੈਂਟ, ਕੈਂਪ ਅਤੇ ਟਰਾਇਲ ਨਾ ਕਰਵਾਏ ਜਾਣ। ਅਰਜ਼ੀ ’ਚ ਕਿਹਾ ਗਿਆ ਹੈ ਕਿ ਇਹ ਬੱਚਿਆਂ ਦੇ ਬੁਨਿਆਦੀ ਹੱਕਾਂ ਦੀ ਉਲੰਘਣਾ ਹੈ। ਮਾਪਿਆਂ ਰਾਹੀਂ ਦਾਖ਼ਲ ਪਟੀਸ਼ਨ ’ਚ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਹਵਾ ਗੁਣਵੱਤਾ ਬਿਹਤਰ ਹੋਵੇ ਤਾਂ ਹੀ ਟੂਰਨਾਮੈਂਟ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਖੇਡ ਟੂਰਨਾਮੈਂਟਾਂ ਅਤੇ ਕੈਂਪਾਂ ’ਚ ਸ਼ਾਮਲ ਹੋਣ ਨਾਲ ਪ੍ਰਦੂਸ਼ਣ ਕਾਰਨ ਬੱਚਿਆਂ ਦੀ ਸਿਹਤ ’ਤੇ ਮਾੜਾ ਅਸਰ ਪੈ ਸਕਦਾ ਹੈ।
Advertisement
Advertisement
×

