SC on NEET-PG: ਸੁਪਰੀਮ ਕੋਰਟ ਵੱਲੋਂ ਨੀਟ-ਪੀਜੀ ਇੱਕੋ ਸ਼ਿਫ਼ਟ ਵਿਚ ਕਰਾਉਣ ਦੇ ਹੁਕਮ
ਸਿਖਰਲੀ ਅਦਾਲਤ ਨੇ ਕਿਹਾ: ਦੋ ਸ਼ਿਫਟਾਂ ਮਨਮਰਜ਼ੀ ਪੈਦਾ ਕਰਦੀਆਂ ਹਨ; 15 ਜੂਨ ਨੂੰ ਹੋਣਾ ਹੈ ਨੀਟ-ਪੀਜੀ ਇਮਤਿਹਾਨ
ਨਵੀਂ ਦਿੱਲੀ, 30 ਮਈ
SC on NEET-PG: ਇੱਕ ਅਹਿਮ ਹੁਕਮ ਵਿੱਚ ਸੁਪਰੀਮ ਕੋਰਟ (Supreme Court) ਨੇ ਸ਼ੁੱਕਰਵਾਰ ਨੂੰ ਨਿਰਦੇਸ਼ ਜਾਰੀ ਕੀਤੇ ਕਿ 15 ਜੂਨ ਨੂੰ ਹੋਣ ਵਾਲੀ ਪੋਸਟ-ਗ੍ਰੈਜੂਏਟ ਮੈਡੀਕਲ ਦਾਖ਼ਲਾ ਪ੍ਰੀਖਿਆ (NEET-PG) ਇੱਕ ਹੀ ਸ਼ਿਫਟ ਵਿੱਚ ਕਰਵਾਈ ਜਾਵੇ। ਸਿਖਰਲੀ ਅਦਾਲਤ ਨੇ ਕਿਹਾ ਕਿ ਇਸ ਨੂੰ ਦੋ ਸ਼ਿਫਟਾਂ ਵਿੱਚ ਕਰਵਾਉਣਾ "ਮਨਮਾਨੀ ਪੈਦਾ ਕਰਦਾ ਹੈ"।
ਜਸਟਿਸ ਵਿਕਰਮ ਨਾਥ (Justice Vikram Nath) ਦੀ ਅਗਵਾਈ ਵਾਲੇ ਬੈਂਚ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ NEET-PG 2025 ਇਮਤਿਹਾਨ ਇੱਕੋ ਸ਼ਿਫਟ ਵਿੱਚ ਕਰਵਾਉਣ ਲਈ ਪ੍ਰਬੰਧ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਕਿ ਪੂਰੀ ਪਾਰਦਰਸ਼ਤਾ ਰੱਖੀ ਜਾਵੇ ਅਤੇ ਸੁਰੱਖਿਅਤ ਕੇਂਦਰਾਂ ਦੀ ਪਛਾਣ ਕੀਤੀ ਜਾਵੇ। ਬੈਂਚ ਵਿੱਚ ਜਸਟਿਸ ਸੰਜੇ ਕੁਮਾਰ ਅਤੇ ਐਨਵੀ ਅੰਜਾਰੀਆ (Justices Sanjay Kumar and N V Anjaria) ਵੀ ਸ਼ਾਮਲ ਹਨ।
ਬੈਂਚ ਨੇ ਕਿਹਾ, “ਕਿਸੇ ਵੀ ਦੋ ਵੱਖ-ਵੱਖ ਪ੍ਰਸ਼ਨ ਪੱਤਰਾਂ ਨੂੰ ਕਦੇ ਵੀ ਇੱਕੋ ਪੱਧਰ ਦੀ ਮੁਸ਼ਕਲ ਜਾਂ ਸੌਖ ਵਾਲੇ ਨਹੀਂ ਕਿਹਾ ਜਾ ਸਕਦਾ।” ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਆਮਕਰਨ (normalisation) ਆਮ ਮਾਮਲਿਆਂ ਵਿੱਚ ਲਾਗੂ ਕੀਤਾ ਜਾ ਸਕਦਾ ਹੈ, ਪਰ ਇਸ ਨੂੰ ਸਾਲ ਦਰ ਸਾਲ ਬਾਕਾਇਦਾ ਤਰੀਕੇ ਨਾਲ ਅਮਨ ਵਿਚ ਨਹੀਂ ਲਿਆਇਆ ਜਾਣਾ ਚਾਹੀਦਾ।
ਬੈਂਚ ਨੇ ਇਹ ਹੁਕਮ ਰਾਸ਼ਟਰੀ ਯੋਗਤਾ-ਕਮ-ਦਾਖਲਾ ਪ੍ਰੀਖਿਆ-ਪੋਸਟ ਗ੍ਰੈਜੂਏਟ (NEET-PG) 2025 ਪ੍ਰੀਖਿਆ ਦੋ ਸ਼ਿਫਟਾਂ ਵਿੱਚ ਕਰਵਾਉਣ ਦੇ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਦਿੱਤਾ ਹੈ। ਸਿਖਰਲੀ ਅਦਾਲਤ ਨੇ ਕਿਹਾ ਕਿ ਪ੍ਰੀਖਿਆ ਲਈ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਦੀ ਕੁੱਲ ਗਿਣਤੀ 2,42,678 ਹੈ ਅਤੇ ਇਹ ਪ੍ਰੀਖਿਆ ਪੂਰੇ ਦੇਸ਼ ਵਿੱਚ ਹੁੰਦੀ ਹੈ, ਕਿਸੇ ਇੱਕ ਸ਼ਹਿਰ ਵਿੱਚ ਨਹੀਂ।
ਬੈਂਚ ਨੇ ਕਿਹਾ, ‘‘ਪੂਰੇ ਦੇਸ਼ ਵਿੱਚ ਅਤੇ ਉਹ ਵੀ ਦੇਸ਼ ਵਿੱਚ ਤਕਨੀਕੀ ਤਰੱਕੀ ਨੂੰ ਦੇਖਦੇ ਹੋਏ, ਅਸੀਂ ਇਹ ਨਹੀਂ ਮੰਨ ਸਕਦੇ ਹਾਂ ਕਿ ਪ੍ਰੀਖਿਆ ਸੰਸਥਾ ਇੱਕ ਸ਼ਿਫਟ ਵਿੱਚ ਪ੍ਰੀਖਿਆ ਕਰਵਾਉਣ ਲਈ ਲੋੜੀਂਦੇ ਕੇਂਦਰ ਨਹੀਂ ਲੱਭ ਸਕੀ।’’ ਜੱਜਾਂ ਨੇ ਕਿਹਾ, "ਦੋ ਸ਼ਿਫਟਾਂ ਵਿੱਚ ਪ੍ਰੀਖਿਆਵਾਂ ਕਰਵਾਉਣ ਨਾਲ ਮਨਮਾਨੀ ਪੈਦਾ ਹੁੰਦੀ ਹੈ ਅਤੇ ਇਹ ਵੀ ਸਾਰੇ ਉਮੀਦਵਾਰਾਂ ਨੂੰ, ਜੋ ਪ੍ਰੀਖਿਆ ਦਿੰਦੇ ਹਨ, ਇੱਕੋ ਪੱਧਰ 'ਤੇ ਨਹੀਂ ਰੱਖਦਾ।" -ਪੀਟੀਆਈ