DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਯਾਤਰੀ ਦੀ ਸਿਹਤ ਵਿਗੜਨ ਕਾਰਨ ਸਾਊਦੀਆ ਦੀ ਉਡਾਣ ਤਿਰੂਵਨੰਤਪੁਰਮ ਉਤਰੀ

ਜਕਾਰਤਾ ਤੋਂ ਮਦੀਨਾ ਜਾ ਰਹੀ ਸੀ ੳੁਡਾਣ; ਕੁਝ ਦੇਰ ਬਾਅਦ ਸਾੳੂਦੀ ਅਰਬ ਰਵਾਨਾ ਹੋਵੇਗੀ ੳੁਡਾਣ

  • fb
  • twitter
  • whatsapp
  • whatsapp
Advertisement

Saudia flight diverted to Thiruvananthapuram after passenger falls ill mid-air Thiruvananthapuram ਸਾਊਦੀਆ ਦੀ ਜਕਾਰਤਾ ਤੋਂ ਮਦੀਨਾ ਜਾ ਰਹੀ ਉਡਾਣ ਵਿਚ ਇਕ ਯਾਤਰੀ ਦੀ ਸਿਹਤ ਵਿਗੜ ਗਈ ਜਿਸ ਕਾਰਨ ਇਸ ਉਡਾਣ ਨੂੰ ਹੰਗਾਮੀ ਹਾਲਤ ਵਿਚ ਤਿਰੂਵਨੰਤਪੁਰਮ ਦੇ ਹਵਾਈ ਅੱਡੇ ’ਤੇ ਉਤਾਰਿਆ ਗਿਆ। ਇੱਥੇ ਯਾਤਰੀ ਦੀ ਸਿਹਤ ਦੀ ਜਾਂਚ ਕੀਤੀ ਗਈ।

Advertisement

ਹਵਾਈ ਅੱਡੇ ਦੇ ਅਧਿਕਾਰੀਆਂ ਅਨੁਸਾਰ ਜਕਾਰਤਾ ਤੋਂ ਉਡਾਣ ਭਰਨ ਵਾਲੀ ਸਾਊਦੀ ਉਡਾਣ 821 ਨੂੰ ਇੱਕ ਯਾਤਰੀ ਦੇ ਬੇਹੋਸ਼ ਹੋ ਜਾਣ ਤੋਂ ਬਾਅਦ ਇੱਥੇ ਭੇਜ ਦਿੱਤਾ ਗਿਆ। ਇਸ ਹਵਾਈ ਜਹਾਜ਼ ਦੇ ਅਮਲੇ ਨੇ ਤਿਰੂਵਨੰਤਪੁਰਮ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਸੰਪਰਕ ਕੀਤਾ, ਜਿੱਥੇ ਐਮਰਜੈਂਸੀ ਲੈਂਡਿੰਗ ਅਤੇ ਡਾਕਟਰੀ ਸਹਾਇਤਾ ਲਈ ਪ੍ਰਬੰਧ ਕੀਤੇ ਗਏ ਸਨ। ਇਹ ਜਹਾਜ਼ ਸ਼ਾਮ 6.30 ਵਜੇ ਦੇ ਕਰੀਬ ਉਤਰਿਆ ਅਤੇ ਇੱਕ ਇੰਡੋਨੇਸ਼ਿਆਈ ਨਾਗਰਿਕ ਨੂੰ ਤੁਰੰਤ ਅਨੰਤਪੁਰੀ ਹਸਪਤਾਲ ਲਿਜਾਇਆ ਗਿਆ।

Advertisement

ਅਧਿਕਾਰੀਆਂ ਨੇ ਕਿਹਾ ਕਿ ਯਾਤਰੀ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਸੀ ਅਤੇ ਐਮਰਜੈਂਸੀ ਯੂਨਿਟ ਵਿੱਚ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।

ਉਸ ਦੀ ਈਸੀਜੀ ਅਤੇ ਖੂਨ ਦੀ ਜਾਂਚ ਕੀਤੀ ਗਈ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਕਿਹਾ ਕਿ ਉਡਾਣ ਜਲਦੀ ਹੀ ਮਦੀਨਾ ਲਈ ਰਵਾਨਾ ਹੋਵੇਗੀ। ਹਵਾਈ ਉਡਾਣ ਕੰਪਨੀ ਨੇ ਕਿਹਾ ਕਿ ਉਨ੍ਹਾਂ ਵਲੋਂ ਯਾਤਰੀ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਗਈ। ਪੀ.ਟੀ.ਆਈ.

Advertisement
×